|
ਸੁਧਾਰ ਸੇਵਾਵਾਂ ਵਿਭਾਗ (ਸੀਐੱਸਡੀ) ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪਹੁੰਚ ਕਰ ਸਕਦੇ ਹੋ।
ਹਾਂਗਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ ਦੇ ਸੁਧਾਰਾਤਮਕ ਸੇਵਾਵਾਂ ਵਿਭਾਗ (CSD) ਦੇ ਮੁੱਖ ਪੰਨੇ 'ਤੇ ਤੁਹਾਡਾ ਸੁਆਗਤ ਹੈ।
ਸੀ ਐੱਸ ਡੀ ਵਿਭਾਗ ਦਾ ਮੰਤਵ ਹੈ, ਇੱਕ ਵਧੀਆ ਹਾਂਗ ਕਾਂਗ ਵਾਸਤੇ, ਅਪਰਾਧ ਨੂੰ ਰੋਕਣਾ ਅਤੇ ਜਨਤਾ ਦੀ ਸੁਰੱਖਿਆ ਕਰਨਾ, ਜਿਸ ਵਿੱਚ ਸ਼ਾਮਿਲ ਹੈ - ਹਿਰਾਸਤ ਵਿੱਚ ਵਿਅਕਤੀਆਂ ਵਾਸਤੇ ਨਿਰਭੈ, ਸੁਰੱਖਿਅਤ, ਮਨੁੱਖੀ, ਯੋਗ ਅਤੇ ਤੰਦਰੁਸਤ ਵਾਤਾਵਰਨ ਮੁਹੱਈਆ ਕਰਵਾਉਣਾ, ਜਿਸ ਤਹਿਤ ਸਮਾਜ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਮੁੜ ਵਸੇਬੇ ਦੇ ਮੌਕੇ ਮੁਹੱਈਆ ਕਰਵਾਉਣੇ ਅਤੇ ਸਮਾਜਿਕ ਸਿੱਖਿਆ ਰਾਹੀਂ ਕਾਨੂੰਨ ਦੀ ਪਾਲਣਾ ਅਤੇ ਮਿਲ ਕੇ ਚੱਲਣ ਦੇ ਗੁਣ ਪ੍ਰਫੁੱਲਤ ਕਰਨਾ।
ਜਿਵੇਂ ਕਿ ਹਾਂਗ ਕਾਂਗ ਨਵੇਂ ਦੌਰ ਦੀ ਸ਼ੁਰੂਆਤ ਕਰ ਰਿਹਾ ਹੈ, ਆਮ ਸਥਿਰਤਾ ਤੋਂ ਖੁਸ਼ਹਾਲੀ ਵੱਲ ਵੱਧਦੇ ਹੋਏ , ਅਸੀਂ ਆਪਣੇ ਪਦਾਂ ਉੱਪਰ ਅਡੋਲ ਬਣੇ ਰਹਿਣਾ, ਯੋਗ ਸਰਕਾਰ ਦੇ ਸਿਧਾਂਤ ਨੂੰ ਬਣਾਏ ਰੱਖਣਾ, ਅਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਦੇ ਸਾਡੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਸਾਡਾ ਪੂਰਨ ਯੋਗਦਾਨ ਦੇਣਾ ਜਾਰੀ ਰੱਖਾਂਗੇ। ਇਸਤੋਂ ਸਿਵਾਏ, ਅਸੀਂ ਹਿਰਾਸਤੀ ਕੰਮਕਾਜ, ਮੁੜ ਵਸੇਬਾ ਅਤੇ ਸਮਾਜਿਕ ਸਿੱਖਿਆ ਦੇ ਸੰਬੰਧੀ ਨਵੀਂ ਪਹਿਲਕਦਮੀ ਪੇਸ਼ ਕਰਕੇ ਸੀਐੱਸਡੀ ਵਿਭਾਗ ਅਤੇ ਹਾਂਗ ਕਾਂਗ ਬਾਰੇ ਚੰਗੀਆਂ ਕਹਾਣੀਆਂ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।
ਹਿਰਾਸਤੀ ਕੰਮਕਾਜ ਸੰਬੰਧੀ, ਸੀ ਐੱਸ ਡੀ ਵਿਭਾਗ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਜਾਰੀ ਰੱਖੇਗਾ ਤਾਂ ਕਿ ਢੰਡਿਕ ਕਾਰਵਾਈ ਦੀ ਸਾਂਬ ਸੰਭਾਲ ਦੀ ਉੱਚ-ਗੁਣਵੱਤਾ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਅਤੇ ਜਨਤਾ ਦੀ ਸਹੂਲੀਅਤ ਵਾਸਤੇ ਲਗਾਤਾਰ ਕਿਰਿਆਸ਼ੀਲ ਤੌਰ ਤੇ ਇਲੈਕਟ੍ਰੋਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਵਿਭਾਗ ਗ੍ਰੇਟਰ ਬੇਅ ਇਲਾਕੇ ਅਤੇ ਦੁਨੀਆਂ ਦੇ ਵਿੱਚ ਆਪਣੇ ਹਮਰੁਤਬਾ ਨਾਲ ਪੇਸ਼ੇਵਰ ਸਾਂਝਾਂ ਨੂੰ ਹੋਰ ਮਜਬੂਤ ਕਰੇਗਾ ਨਾ ਕਿ ਸਿਰਫ ਵੱਖਰੇ ਇਲਾਕਿਆਂ ਵਿੱਚ ਸਹਿਯੋਗ ਵਧਾਇਆ ਜਾ ਸਕੇ ਪਰ ਵੱਖਰੇ ਇਲਾਕਿਆਂ ਦੇ ਸਾਡੇ ਹਮਰੁਤਬਾ ਨੂੰ ਯੋਗ ਕੀਤਾ ਜਾ ਸਕੇ ਇਹ ਸਮਝਣ ਵਿੱਚ ਕਿ ਹਾਂਗ ਕਾਂਗ ਦੇ ਸੁਧਾਰ ਤੰਤਰ ਵਿੱਚ ਕੀ ਵੱਖਰੇ ਫਾਇਦੇ ਅਤੇ ਨਵੇਂ ਵਿਕਾਸ ਹਨ।
ਮੁੜ ਵਸੇਬੇ ਦੇ ਕੰਮ ਵਾਸਤੇ, ਇਹ ਵਿਭਾਗ ਆਪਣੇ ਖੁਦ ਦੀਆਂ ਯੋਗ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਕਿ ਆਪਣੀ ਸਾਂਝੀਦਾਰੀ ਨੂੰ ਲਾਗੂ ਕਰ ਸਕੇ ਉਹਨਾਂ ਹਿੱਸੇਦਾਰਾਂ ਨਾਲ ਜੋ ਕਿ ਵੱਖਰੇ ਕਿਸਮ ਦੇ ਅਦਾਰਿਆਂ ਵਿੱਚੋਂ ਹਨ ਤਾਂ ਕਿ ਹੋਰ ਵੀ ਪਰੀਵਰਤਿਤ ਅਤੇ ਪ੍ਰਭਾਵਸ਼ਾਲੀ ਮੁੜ ਵਸੇਬਾ ਪ੍ਰੋਗਰਾਮ ਇਕੱਠੇ ਤੌਰ ਤੇ ਪੇਸ਼ ਕੀਤਾ ਜਾ ਸਕੇ ਤਾਂ ਕਿ ਜਿਹੜੇ ਰਸਤਾ ਭਟਕ ਗਏ ਹਨ ਉਹਨਾਂ ਵਿਅਕਤੀਆਂ ਦੇ ਪਰਿਵਰਤਨ ਨੂੰ ਸੁਵਿਧਾ ਜਨਕ ਬਣਾਉਣਾ, ਤਾਂ ਕਿ ਜਿਆਦਾ ਸਥਿਰ ਅਤੇ ਰਲੇਵਾਂ ਸਮਾਜ਼ ਸਿਰਜਿਆ ਜਾ ਸਕੇ। ਹਾਂਗ ਕਾਂਗ ਦੀ ਪੂਰਵ ਅਤੇ ਪੱਛਮ ਨੂੰ ਮਿਲਾਉਣ ਵਾਲੀ ਵਿਸ਼ੇਸ਼ ਯੋਗਤਾ ਦਾ ਫਾਇਦਾ ਉੱਠਾ ਕੇ, ਸੀ ਐੱਸ ਡੀ ਵਿਭਾਗ ਮਸ਼ਹੂਰ ਅੰਤਰਾਸ਼ਟਰੀ ਪੇਸ਼ੇਵਰਾਂ ਨਾਲ ਅਤੇ ਚੀਨ ਦੀ ਸਰਕਾਰ ਨਾਲ ਗਠਜੋੜ ਬੈਠਾਏਗਾ ਤਾਂ ਜੋ ਆਪਣੀ ਕਾਬਲੀਅਤਾ ਨੂੰ ਮਜਬੂਤ ਕਰ ਸਕੇ ਤਾਂ ਕਿ ਮੁੜ ਵਸੇਬੇ ਦੇ ਕੰਮ ਵਾਸਤੇ ਸ਼ੋਧ ਕੀਤਾ ਜਾ ਸਕੇ, ਇਹ ਧਿਆਨ ਵਿੱਚ ਰੱਖਦੇ ਹੋਏ ਕਿ ਇਸਦੀਆਂ ਮੁੜ ਵਸੇਬੇ ਦੀਆਂ ਸੇਵਾਵਾਂ ਦੀ ਤਰੱਕੀ ਅਤੇ ਰਣਨੀਤਕ ਯੋਜਨਾ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ।
ਸਮਾਜਿਕ ਸਿਖਿਆ ਸੰਬੰਧੀ, ਸੀ ਐੱਸ ਡੀ ਵਿਭਾਗ ਦੂਸਰੇ ਸੰਬੰਧਿਤ ਵਿਭਾਗਾਂ ਨਾਲ ਕੰਮ ਕਰੇਗਾ ਤਾਂ ਕਿ ਹੋਰ ਪ੍ਰਚਾਰ ਮੁਹਿੰਮਾਂ ਨੂੰ ਸ਼ੁਰੂ ਕੀਤਾ ਜਾ ਸਕੇ ਤਾਂ ਕਿ ਅਪਰਾਧ ਦੀ ਰੋਕਥਾਮ ਅਤੇ ਨਸ਼ਿਆਂ ਦੀ ਰੋਕਥਾਮ ਨੂੰ ਪ੍ਰਫੁੱਲਤ ਕੀਤਾ ਜਾ ਸਕੇ, ਇੱਕ ਨਜ਼ਰ ਨਾਲ ਕਿ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਜਵਾਨ ਲੋਕਾਂ ਦੀ ਨਵੀਂ ਪੀੜੀ ਨੂੰ ਤਿਆਰ ਕੀਤਾ ਜਾ ਸਕੇ। ਸੀ ਐੱਸ ਡੀ ਵਿਭਾਗ ਕੋਈ ਕਸਰ ਨਹੀਂ ਛੱਡੇਗਾ ਜਵਾਨ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੇ ਉਹੋ ਸਮਾਜ ਦੇ ਭਵਿੱਖ ਦੇ ਥੰਮਾਂ ਦੇ ਤੋਰ ਤੇ ਆਪਣੇ ਰੁਤਬੇ ਦੀ ਯੋਗ ਵਰਤੋਂ ਕਰਨ ਵਾਇਆ ਉਹਨਾਂ ਦੀ ਅਗਵਾਈ ਦੀ ਯੋਗਤਾ ਨੂੰ ਤਰਜੀਹ ਦੇ ਕੇ ਵਾਇਆ ਸਮਾਜਿਕ ਸਿਖਿਆ ਅਤੇ ਅਪਰਾਧ ਦੀ ਰੋਕਥਾਮ ਦੀਆਂ ਗਤਿਵਿਧਿਆਂ ਰਾਹੀਂ। ਉਹਨਾਂ ਦੇ ਜਵਾਨ ਹਾਣੀਆਂ ਉੱਪਰ ਪ੍ਰਭਾਵ ਪਾਉਣ ਦੇ ਨਾਲ ਨਾਲ, ਜਵਾਨ ਲੋਕਾਂ ਨੂੰ ਗਤੀਸ਼ੀਲ ਕੀਤਾ ਜਾਵੇਗਾ ਤਾਂ ਕਿ ਉਹੋ ਵੱਖਰੇ ਸਮਾਜਿਕ ਮਾਮਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ ਤਾਂ ਕਿ ਸਮਾਜ ਵਾਸਤੇ ਸਨੇਹੀ ਦਿਲ ਤਿਆਰ ਕੀਤੇ ਜਾਣ ਅਤੇ ਆਪਣੇ ਦੇਸ਼ ਅਤੇ ਘਰ ਵਾਸਤੇ ਸਮਰਪਣ ਵੀ ਤਿਆਰ ਕੀਤਾ ਜਾਵੇ।
ਸਾਡੀ ਵੈੱਬਸਾਈਟ ਸੰਬੰਧਿਤ ਜਾਣਕਾਰੀ ਤੱਕ ਆਸਾਨੀ ਨਾਲ ਪਹੁੰਚ ਮੁਹੱਈਆ ਕਰਵਾਉਂਦੀ ਹੈ ਜਿਵੇਂ ਕਿ ਦਰਸ਼ਨ, ਮਿਸ਼ਨ ਅਤੇ ਕਦਰਾਂ ਕੀਮਤਾਂ ਸੰਬੰਧੀ ਵੇਰਵਾ, ਸੰਗਠਨ ਨਕਸ਼ਾ, ਇਤਿਹਾਸ ਅਤੇ ਮੀਡੀਆ ਵੇਰਵਾ। ਇਹ ਸੰਖੇਪ ਤੋਰ ਤੇ ਸਾਡੇ ਕੰਮ ਦੀ ਜਾਨ ਪਛਾਣ ਵੀ ਕਰਵਾਉਂਦਾ ਹੈ ਜਿਵੇਂ ਕਿ ਹਿਰਾਸਤੀ ਪ੍ਰਬੰਧਨ ਅਤੇ ਮੁੜ ਵਸੇਬਾ ਪ੍ਰੋਗਰਾਮ ਨਾਲ ਹੀ ਸਮਾਜਿਕ ਵਿੱਦਿਆ ਅਤੇ ਗਤੀਵਿਧੀਆਂ ਜੋ ਸਾਡੇ ਸਾਂਝਦਾਰਾਂ ਵੱਲੋਂ ਪ੍ਰਬੰਧਿਤ ਕੀਤੀਆਂ ਗਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਉਪਰੋਕਤ ਜਾਣਕਾਰੀ ਸਮਾਜ ਵਿੱਚ ਸਾਡੇ ਕਿਰਦਾਰ ਬਾਰੇ ਯੋਗ ਸਮਝ ਦੇਵੇਗੀ ਅਤੇ ਸੀ ਐੱਸ ਡੀ ਵਿਭਾਗ ਨੂੰ ਤੁਹਾਡੇ ਸਮਰਥਨ ਯੋਗ ਬਣਾਏਗੀ।
ਅਸੀਂ ਸਾਡੇ ਕੰਮ ਵਿੱਚ ਤੁਹਾਡੀ ਦਿਲਚਸਪੀ ਦੀ ਸਲਾਹੁਤਾ ਕਰਦੇ ਹਾਂ। ਸਾਡੀ ਸੇਵਾ ਸੰਬੰਧੀ ਤੁਹਾਡੀ ਟਿਪਣੀ ਅਤੇ ਸੁਝਾਅ ਦਾ ਹਮੇਸ਼ਾ ਸੁਆਗਤ ਹੈ।
ਅੰਤਰਾਸ਼ਟਰੀ ਤੌਰ ਤੇ ਮੰਨੀ ਗਈ ਸੁਧਾਰ ਸੇਵਾ, ਹਾਂਗ ਕਾਂਗ ਨੂੰ ਸੰਸਾਰ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਬਣਨ ਵਿੱਚ ਮਦਦ ਕਰ ਰਹੀ ਹੈ।
ਇੱਕ ਚੰਗੇ ਹਾਂਗ ਕਾਂਗ ਵਾਸਤੇ ਅਸੀਂ ਜਨਤਾ ਦੀ ਸੁਰੱਖਿਆ ਕਰਦੇ ਹਾਂ ਅਤੇ ਅਪਰਾਧ ਦੀ ਰੋਕਥਾਮ ਕਰਦੇ ਹਾਂ ਵਾਇਆ:
ਸਮਾਜਿਕ ਫੇਰੀ ਵਾਸਤੇ ਈ-ਬੁਕਿੰਗ ਦੀ ਸੇਵਾ (ਐੱਸਵੀਈਬੀਐੱਸ) ਇਹ ਸਿਰਫ ਸੁਧਾਰ ਘਰਾਂ ਵਿੱਚ ਫੇਰੀ ਵਾਸਤੇ ਪੰਜੀਕਰਨ ਕਰਵਾਉਣ ਦੇ ਉਡੀਕ ਸਮੇਂ ਨੂੰ ਘੱਟ ਹੀ ਨਹੀਂ ਕਰਦੀ, ਪਰ ਮੁਲਾਕਾਤੀਆਂ ਵਾਸਤੇ ਉਹਨਾਂ ਦੀ ਬੁਕਿੰਗ ਦੇ ਸੰਭਾਲ, ਹਵਾਲਗੀ ਵਿਚਲੇ ਵਿਅਕਤੀਆਂ ਦੇ ਆਖਰੀ ਫੇਰੀ ਸਥਿਤੀ ਨੂੰ ਚੈੱਕ ਕਰਨਾ ਅਤੇ ਦਿੱਤੀਆਂ ਜਾਣ ਵਾਲੀਆਂ ਤਸਦੀਕ ਵਸਤੂਆਂ ਦੀ ਦਿੱਤੀ ਜਾ ਸਕਦੀ ਗਿਣਤੀ ਨੂੰ ਤੰਤਰ ਦੇ ਜਰੀਏ ਕੀਤਾ ਜਾ ਸਕਦਾ ਹੈ।
ਐੱਸਵੀਈਬੀਐੱਸ ਦੀ ਵਰਤੋਂ ਕਰਦੇ ਹੋਏ ਆਪਣੇ ਵਰਤੋਂਕਾਰ ਦੇ ਅਕਾਊਂਟ ਨੂੰ ਪੰਜੀਕਰਨ ਕਰਨ ਤੋਂ ਪਹਿਲਾਂ, ਮੁਲਾਕਾਤੀ, ਹਵਾਲਗੀ ਵਾਲੇ ਵਿਅਕਤੀ ਵਾਸਤੇ ਪੰਜੀਕਰਨ ਕੀਤੇ ਮੁਲਾਕਾਤੀ ਹੋਣੇ ਚਾਹੀਦੇ ਹਨ। ਇਹਨਾਂ ਜਰੀਆਂ ਰਾਹੀਂ ਮੁਲਾਕਾਤੀ ਇੱਕ ਅਕਾਊਂਟ ਦਾ ਪੰਜੀਕਰਨ ਕਰ ਸਕਦੇ ਹਨ:
ਅਕਾਊਂਟ ਦੇ ਪੰਜੀਕਰਨ ਤੋਂ ਬਾਅਦ, ਮੁਲਾਕਾਤੀਆਂ ਵੱਲੋਂ ਐੱਸਵੀਈਬੀਐੱਸ ਦੀ ਸੇਵਾ ਵਰਤੇ ਜਾਣ ਤੋਂ ਪਹਿਲਾਂ ਹਵਾਲਗੀ ਵਿਚਲੇ ਵਿਅਕਤੀ ਦੀ ਅਨੁਮਤੀ ਲੈਣਾ ਜਰੂਰੀ ਹੈ।
ਐੱਸਵੀਈਬੀਐੱਸ ਦੇ ਵੈਬਪੇਜਾਂ* ਉੱਪਰ ਲਾਗਿਨ ਕਰਕੇ ਜਾਂ "ਆਈ ਐੱਮ ਸਮਾਰਟ" ਦੇ ਜਰੀਏ ਵਰਤੋਂਕਾਰ ਅਗਲੇ ਸੱਤ ਦਿਨਾਂ ਤੱਕ ਸਮਾਜਿਕ ਫੇਰੀ ਦੀ ਬੁਕਿੰਗ ਕਰ ਸਕਦੇ ਹਨ। ਐੱਸਵੀਈਬੀਐੱਸ ਦਾ ਮੌਜੂਦਾ ਸਮਾਂ ਹਰ ਸੁਧਾਰ ਘਰ ਦੇ ਆਪਣੇ ਫੇਰੀ ਦੇ ਸਮੇਂ ਤੇ ਨਿਰਭਰ ਕਰਦਾ ਹੈ। ਹੋਰ ਜਾਣਕਾਰੀ ਵਾਸਤੇ, ਸੀਐੱਸਡੀ ਦੀ ਵੈਬਸਾਈਟ ਉੱਪਰ ਹਰ ਸੁਧਾਰ ਘਰ ਦੀ ਜਾਣਕਾਰੀ ਦਾ ਵੇਰਵਾ ਲਵੋ।
ਰਿਮਾਂਡ ਵਿੱਚ ਬੰਦ ਵਿਅਕਤੀਆਂ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਰੋਜ਼ਾਨਾ ਇੱਕ ਵਾਰ ਮਿਲਿਆ ਜਾ ਸਕਦਾ ਹੈ। ਹਰੇਕ ਮੁਲਾਕਾਤ 15 ਮਿੰਟਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇੱਕ ਵਾਰ ਵਿੱਚ ਦੋ ਤੋਂ ਵੱਧ ਮੁਲਾਕਾਤੀ, ਜਿਨ੍ਹਾਂ ਵਿੱਚ ਨਵਜੰਮੇ ਬੱਚੇ ਅਤੇ ਬੱਚੇ ਸ਼ਾਮਲ ਹਨ, ਦੀ ਇਜਾਜ਼ਤ ਨਹੀਂ ਹੋਵੇਗੀ।
ਹਿਰਾਸਤ ਵਿੱਚ ਦੋਸ਼ੀ ਵਿਅਕਤੀ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਮਹੀਨੇ ਵਿੱਚ ਦੋ ਵਾਰ ਮਿਲਿਆ ਜਾ ਸਕਦਾ ਹੈ। ਹਰੇਕ ਮੁਲਾਕਾਤ 30 ਮਿੰਟਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇੱਕ ਵਾਰ ਵਿੱਚ ਤਿੰਨ ਤੋਂ ਵੱਧ ਮੁਲਾਕਾਤੀਆਂ, ਜਿਨ੍ਹਾਂ ਵਿੱਚ ਨਵਜੰਮੇ ਬੱਚੇ ਅਤੇ ਬੱਚੇ ਸ਼ਾਮਲ ਹਨ, ਦੀ ਇਜਾਜ਼ਤ ਨਹੀਂ ਹੋਵੇਗੀ।
ਦਾਖਲੇ 'ਤੇ, ਹਿਰਾਸਤ ਵਿੱਚ ਸਾਰੇ ਵਿਅਕਤੀਆਂ ਨੂੰ ਆਪਣੇ ਮੁਲਾਕਾਤੀਆਂ ਦੇ ਨਾਮ ਅਤੇ ਸਬੰਧਾਂ ਦਾ ਐਲਾਨ ਕਰਨ ਦੀ ਲੋੜ ਹੁੰਦੀ ਹੈ। ਆਪਣੀ ਹਿਰਾਸਤ ਦੇ ਦੌਰਾਨ, ਉਹ ਸੰਸਥਾਗਤ ਪ੍ਰਬੰਧਨ ਦੁਆਰਾ ਪ੍ਰਵਾਨਗੀ ਦੇ ਅਧੀਨ ਸੂਚੀ ਵਿੱਚ ਨਵੇਂ ਮੁਲਾਕਾਤੀ ਸ਼ਾਮਲ ਕਰ ਸਕਦੇ ਹਨ ਜਾਂ ਮੌਜੂਦਾ ਮੁਲਾਕਾਤੀ ਨੂੰ ਹਟਾ ਸਕਦੇ ਹਨ।
ਸਾਰੀਆਂ ਸੰਸਥਾਵਾਂ ਨੇ ਮੁਲਾਕਾਤੀ ਘੰਟੇ ਨਿਸ਼ਚਿਤ ਕੀਤੇ ਹਨ, ਜਿਆਦਾਤਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ। ਮੁਲਾਕਾਤੀਆਂ ਨੂੰ ਮੁਲਾਕਾਤ ਦੇ ਸਮੇਂ ਦੇ ਅੰਤ ਤੋਂ 30 ਮਿੰਟ ਪਹਿਲਾਂ ਪੰਜੀਕਰਨ ਕਰਵਾਇਆ ਜਾਣਾ ਜ਼ਰੂਰੀ ਹੈ। ਕੁਝ ਸੰਸਥਾਵਾਂ, ਜਿਵੇਂ ਕਿ ਰਿਸੈਪਸ਼ਨ ਸੈਂਟਰ ਅਤੇ ਮੱਧ ਘਰ, ਸਥਾਨਕ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵੱਖਰੀ ਵਿਵਸਥਾ ਅਪਣਾਉਂਦੇ ਹਨ। ਪ੍ਰਬੰਧ ਦੇ ਵੇਰਵਿਆਂ ਲਈ ਕਿਰਪਾ ਕਰਕੇ ਵਿਅਕਤੀਗਤ ਸੰਸਥਾਵਾਂ* ਦੇ ਵੈਬ ਪੇਜਾਂ ਨੂੰ ਵੇਖੋ। ਵੈਬ ਪੇਜਾਂ ਵਿੱਚ ਸੰਸਥਾਵਾਂ ਤੱਕ ਪਹੁੰਚਣ ਲਈ ਸਬੰਧਤ ਪਤਿਆਂ ਅਤੇ ਜਨਤਕ ਆਵਾਜਾਈ ਬਾਰੇ ਵੀ ਜਾਣਕਾਰੀ ਹੁੰਦੀ ਹੈ।
ਪਹਿਲੀ ਵਾਰ ਹਿਰਾਸਤ ਵਿੱਚ ਕਿਸੇ ਵਿਅਕਤੀ ਨੂੰ ਮਿਲਣ ਜਾਣ ਵਾਲੇ ਮੁਲਾਕਾਤੀਆਂ ਨੂੰ ਤਸਦੀਕ ਲਈ ਪਛਾਣ ਪੱਤਰ ਪੇਸ਼ ਕਰਨ ਅਤੇ ਆਪਣੇ ਨਾਮ, ਹਾਂਗਕਾਂਗ ਪਛਾਣ ਪੱਤਰ ਨੰਬਰ (ਜਾਂ ਵੈਧ ਯਾਤਰਾ ਦਸਤਾਵੇਜ਼ ਨੰਬਰ), ਪਤਾ ਅਤੇ ਹਿਰਾਸਤ ਵਿੱਚ ਵਿਅਕਤੀ ਨਾਲ ਸਬੰਧ ਦੇ ਨਾਲ ਇੱਕ ਪੰਜੀਕਰਨ ਪਰਚੀ ਭਰਨ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਉਹ ਮਿਲਣ ਦਾ ਇਰਾਦਾ ਰੱਖਦੇ ਹਨ। ਹਿਰਾਸਤ ਵਿੱਚ ਇੱਕੋ ਵਿਅਕਤੀ ਨਾਲ ਬਾਅਦ ਦੀਆਂ ਮੁਲਾਕਾਤਾਂ ਲਈ, ਪਤੇ ਦੀ ਮੁੜ-ਪੰਜੀਕਰਨ ਦੀ ਲੋੜ ਨਹੀਂ ਹੈ ਜਦੋਂ ਤੱਕ ਉਪਰੋਕਤ ਜਾਣਕਾਰੀ ਵਿੱਚ ਸੋਧ ਦੀ ਲੋੜ ਨਹੀਂ ਹੁੰਦੀ ਹੈ।
ਨਿੱਜੀ ਡੇਟਾ ਨੂੰ ਸੰਭਾਲਣ ਦੀਆਂ ਸਾਡੀਆਂ ਨੀਤੀਆਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਗੋਪਨੀਯਤਾ ਕਥਨ* ਦੇ ਅਧੀਨ ਵੈਬ ਪੇਜ ਵੇਖੋ।
ਹਿਰਾਸਤ ਵਿੱਚ ਵਿਅਕਤੀਆਂ ਨੂੰ ਮੁਲਾਕਾਤ 'ਤੇ ਆਪਣੇ ਮੁਲਾਕਾਤੀਆਂ ਤੋਂ ਕੁਝ ਵਸਤੂਆਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਵਿਚਾਰ ਅਧੀਨ ਲਈ ਅਤੇ ਹਿਰਾਸਤ ਵਿੱਚ ਸਜ਼ਾਯਾਫ਼ਤਾ ਵਿਅਕਤੀਆਂ ਲਈ ਪ੍ਰਵਾਨਿਤ ਹੱਥੀਂ ਦੇਣ ਵਾਲੀਆਂ ਵਸਤੂਆਂ ਦੀਆਂ ਸੂਚੀਆਂ ਵੱਖਰੀਆਂ ਹਨ। ਵੇਰਵਿਆਂ ਲਈ ਕਿਰਪਾ ਕਰਕੇ ਪ੍ਰਵਾਨਿਤ ਹੱਥੀਂ ਦੇਣ ਵਾਲੀਆਂ ਵਸਤੂਆਂ ਦੀਆਂ ਸੂਚੀਆਂ ਵੇਖੋ। ਕੁਝ ਵਸਤੂਆਂ ਲਈ, ਉਦਾਹਰਨ ਵਜੋਂ, ਡੈਂਟਲ ਫਲਾਸ, ਹਿਰਾਸਤ ਵਿੱਚ ਸਬੰਧਤ ਵਿਅਕਤੀ ਨੂੰ ਹਰ ਮੌਕੇ 'ਤੇ ਪਹਿਲਾਂ ਸੰਸਥਾਗਤ ਪ੍ਰਬੰਧਨ ਤੋਂ ਪੂਰਵ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ ਹੈ।
ਜੇਕਰ ਮੁਲਾਕਾਤੀ ਸੂਚੀ ਵਿੱਚ ਕਿਸੇ ਵੀ ਪ੍ਰਵਾਨਿਤ ਵਸਤੂ ਨੂੰ ਸੌਂਪਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਉਹ ਵਸਤੂਆਂ ਪੰਜੀਕਰਨ ਦਫਤਰ ਦੇ ਸਟਾਫ ਨੂੰ ਜਾਂਚ ਅਤੇ ਪੰਜੀਕਰਨ ਲਈ ਸੌਂਪਣੇ ਹੋਣਗੇ। ਸਾਰੀਆਂ ਹੱਥੀਂ ਦਿੱਤੀਆਂ ਵਸਤੂਆਂ 'ਤੇ ਸੁਰੱਖਿਆ ਜਾਂਚ ਤੋਂ ਇਲਾਵਾ, ਸਮਾਨ ਹੱਥੀਂ ਦਿੱਤੀਆਂ ਵਸਤੂਆਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਹਿਰਾਸਤ ਵਿੱਚ ਸਬੰਧਤ ਵਿਅਕਤੀਆਂ ਨੂੰ ਬੇਤਰਤੀਬ ਵੰਡੇ ਜਾਣ ਤੋਂ ਪਹਿਲਾਂ ਮਿਲਾਇਆ ਜਾਵੇਗਾ।
ਅਸਲ ਵਿੱਚ, ਸੀਐੱਸਡੀ ਹਿਰਾਸਤ ਵਿੱਚ ਸਾਰੇ ਵਿਅਕਤੀਆਂ ਨੂੰ ਉਹਨਾਂ ਦੀ ਹਿਰਾਸਤ ਅਤੇ ਮੁੜ ਵਸੇਬੇ ਲਈ ਇੱਕ ਵਧੀਆ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਲਈ ਲੋੜੀਂਦੀਆਂ ਰੋਜ਼ਾਨਾ ਲੋੜਾਂ ਪ੍ਰਦਾਨ ਕਰਦਾ ਹੈ। ਨਜ਼ਰਬੰਦੀ ਕੇਂਦਰ ਵਿਧਾਨ ਜਾਂ ਮੁੜ ਵਸੇਬਾ ਕੇਂਦਰ ਵਿਧਾਨ ਦੇ ਤਹਿਤ ਨਜ਼ਰਬੰਦ ਕੀਤੇ ਗਏ ਕੈਦੀਆਂ ਨੂੰ ਛੱਡ ਕੇ, ਉਹ ਹਰ ਮਹੀਨੇ ਕੰਟੀਨ ਅਧੀਨ ਖਰੀਦ ਪ੍ਰਬੰਧਾਂ ਰਾਹੀਂ ਕੁਝ ਹੋਰ ਖਾਣਯੋਗ ਚੀਜ਼ਾਂ (ਜਿਵੇਂ ਕਿ ਸਿਹਤ ਸੰਭਾਲ ਉਤਪਾਦ, ਸਟੇਸ਼ਨਰੀ, ਹਲਕਾ ਫੁਲਕਾ ਖਾਨ ਦਾ ਸਾਮਾਨ ਅਤੇ ਪੀਣ ਦੀਆਂ ਚੀਜਾਂ ਆਦਿ) ਖਰੀਦਣ ਲਈ ਕੰਮ ਤੋਂ ਆਪਣੀ ਕਮਾਈ ਦੀ ਵਰਤੋਂ ਕਰ ਸਕਦੇ ਹਨ। ਇਸ ਵਿਵਸਥਾ ਦਾ ਉਦੇਸ਼ ਹਿਰਾਸਤ ਵਿੱਚ ਵਿਅਕਤੀਆਂ ਨੂੰ ਕੰਮ ਲਈ ਪ੍ਰੋਤਸਾਹਨ ਅਤੇ ਪ੍ਰੇਰਣਾ ਪ੍ਰਦਾਨ ਕਰਨਾ ਹੈ।
ਸੁਧਾਰਾਤਮਕ ਸੁਵਿਧਾਵਾਂ ਵਿੱਚ ਚੰਗੀ ਵਿਵਸਥਾ ਅਤੇ ਅਨੁਸ਼ਾਸਨ ਅਤੇ ਅਪਰਾਧ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਦੇ ਮੰਤਵ ਲਈ, ਇੱਕ ਜਾਂ ਦੋ ਹਫ਼ਤਿਆਂ ਲਈ ਹਿਰਾਸਤ ਵਿੱਚ ਰੱਖੇ ਵਿਅਕਤੀਆਂ ਦੇ ਮੁਲਾਕਾਤੀਆਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਿਨ੍ਹਾਂ ਨੇ ਦੁਰਵਿਵਹਾਰ ਕੀਤਾ ਹੈ ਜਾਂ ਅਪਰਾਧਿਕ ਪ੍ਰਕਿਰਤੀ ਦੇ ਅਪਰਾਧ ਕੀਤੇ ਹੋਣ ਦਾ ਸ਼ੱਕ ਹੈ।
ਜੇਕਰ ਹਿਰਾਸਤ ਵਿੱਚ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਮਿਲਣ ਜਾਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਮਰ, ਗਰਭ ਅਵਸਥਾ, ਅਪਾਹਜਤਾ ਜਾਂ ਹੋਰ ਵਿਸ਼ੇਸ਼ ਕਾਰਨਾਂ ਕਰਕੇ ਸੰਸਥਾ ਵਿੱਚ ਸਰੀਰਕ ਤੌਰ 'ਤੇ ਆਉਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਹ ਸਬੰਧਤ ਸੰਸਥਾ ਦੇ ਪ੍ਰਬੰਧਨ ਨੂੰ ਵੀਡੀਓ ਫੇਰੀ ਲਈ ਪਹਿਲਾਂ ਤੋਂ ਹੀ ਅਰਜ਼ੀ ਦੇ ਸਕਦੇ ਹਨ। ਹਿਰਾਸਤ ਵਿੱਚ ਯੋਗ ਵਿਅਕਤੀ ਇੱਕ ਮਹੀਨੇ ਵਿੱਚ ਇੱਕ ਵਾਰ ਤਿੰਨ ਤੋਂ ਵੱਧ ਮੁਲਾਕਾਤੀਆਂ ਦੇ ਨਾਲ ਵੀਡੀਓ ਫੇਰੀ ਪ੍ਰਾਪਤ ਕਰ ਸਕਦੇ ਹਨ। ਹਰ ਫੇਰੀ 20 ਮਿੰਟਾਂ ਤੋਂ ਵੱਧ ਨਹੀਂ ਚੱਲੇਗੀ। ਮਨਜ਼ੂਰੀ ਮਿਲਣ 'ਤੇ, ਮੁਲਾਕਾਤੀ ਨੂੰ ਬਹੁਪੱਖੀ ਪਰਿਵਾਰ ਅਤੇ ਮੁੜ ਵਸੇਬਾ ਸੇਵਾ ਕੇਂਦਰਾਂ* 'ਤੇ ਵੀਡੀਓ ਫੇਰੀ ਕਰਨ ਲਈ ਸੂਚਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੀਐੱਸਡੀ ਵੀਡੀਓ ਸਮਾਜਿਕ ਫੇਰੀ ਪ੍ਰੀਖਿਆ ਯੋਜਨਾ ਸ਼ੁਰੂ ਕਰ ਰਿਹਾ ਹੈ। ਮੁਲਾਕਾਤੀ ਸਟੈਨਲੇ ਜੇਲ੍ਹ ਵਿੱਚ ਨਜ਼ਰਬੰਦ ਵਿਅਕਤੀਆਂ ਨਾਲ ਲਾਈ ਚੀ ਕੋਕ ਰਿਸੈਪਸ਼ਨ ਸੈਂਟਰ ਦੇ ਪਿਸ਼ਾਬ ਨਮੂਨੇ ਦੇ ਸੰਗ੍ਰਹਿ ਕੇਂਦਰ ਦੇ 1/F ਵਿੱਚ ਵੀਡੀਓ ਫੇਰੀ ਕਰ ਸਕਦੇ ਹਨ। ਵੇਰਵਿਆਂ ਲਈ ਤੁਸੀਂ ਸਟੈਨਲੀ ਜੇਲ੍ਹ* ਦੀ ਸੰਬੰਧਿਤ ਜਾਣਕਾਰੀ ਦਾ ਹਵਾਲਾ ਦੇ ਸਕਦੇ ਹੋ ਜਾਂ ਸਟੈਨਲੀ ਜੇਲ੍ਹ ਦੇ ਫੇਰੀ ਕਮਰੇ ਦੇ ਅਮਲੇ ਤੋਂ ਪੁੱਛ-ਗਿੱਛ ਕਰ ਸਕਦੇ ਹੋ।
ਸਵਾਲ (1): ਕੀ ਮੁਲਾਕਾਤੀ ਹਿਰਾਸਤ ਵਿੱਚ ਮੌਜੂਦ ਵਿਅਕਤੀ ਦੀ ਕੈਦ ਦੇ ਬਾਰੇ ਪੁੱਛ ਗਿੱਛ ਕਰ ਸਕਦੇ ਹਨ ?
ਕਿਸੇ ਵੀ ਨਿੱਜੀ ਡਾਟਾ ਜਾਂ ਜਾਣਕਾਰੀ ਨੂੰ ਨਿੱਜੀ ਡਾਟਾ (ਨਿੱਜਤਾ) ਕਾਨੂੰਨ (ਅਧਿਆਇ 486) ਦੇ ਤਹਿਤ ਸੁਰੱਖਿਅਤਾ ਦੇ ਨਾਲ ਰੱਖਣ ਦੀ ਲੋੜ ਹੁੰਦੀ ਹੈ । ਇਸ ਮਕਸਦ ਦੇ ਲਈ, ਅਸੀਂ ਹਿਰਾਸਤ ਵਿੱਚ ਮੌਜੂਦ ਕਿਸੇ ਵਿਅਕਤੀ ਦੇ ਠਿਕਾਣੇ ਬਾਰੇ ਫ਼ੋਨ ਰਾਹੀਂ ਕੀਤੀ ਗਈ ਪੁੱਛ ਗਿੱਛ ਦਾ ਜਵਾਬ ਉਦੋਂ ਹੀ ਦੇ ਸਕਦੇ ਹਾਂ ਬੇਸ਼ਰਤੇ ਕਿ ਪੁੱਛ ਗਿੱਛ ਕਰਨ ਵਾਲਾ ਵਿਅਕਤੀ ਇੱਕ ਘੋਸ਼ਿਤ ਮੁਲਾਕਾਤੀ ਹੋਵੇ ਅਤੇ ਹਿਰਾਸਤ ਵਿੱਚ ਮੌਜੂਦ ਸੰਬੰਧਿਤ ਵਿਅਕਤੀ ਤੋਂ ਅਗਾਊਂ ਸਹਿਮਤੀ ਹਾਸਲ ਕੀਤੀ ਹੋਈ ਹੋਵੇ । ਹਿਰਾਸਤ ਵਿੱਚ ਮੌਜੂਦ ਕਿਸੇ ਵਿਅਕਤੀ ਦੀ ਸਜ਼ਾ ਦੇ ਹੋਰਨਾਂ ਵੇਰਵਿਆਂ ਬਾਰੇ ਕੀਤੀ ਪੁੱਛ ਗਿੱਛ ਦਾ ਆਮ ਤੌਰ `ਤੇ ਜਵਾਬ ਨਹੀਂ ਦਿੱਤਾ ਜਾਵੇਗਾ । ਪੁੱਛ ਗਿੱਛ ਕਰਨ ਵਾਲੇ ਫ਼ੋਨ ਨੰਬਰਾਂ ਬਾਰੇ, ਕਿਰਪਾ ਕਰਕੇ ਅਲੱਗ – ਅਲੱਗ ਸੰਸਥਾਨਾਂ* ਦੇ ਵੈੱਬ ਪੇਜ ਦੇਖੋ । ਦਰਅਸਲ, ਸਾਡੇ ਕੋਲ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਦੀ ਉਨ੍ਹਾਂ ਦੇ ਦਾਖ਼ਲੇ / ਤਬਾਦਲੇ / ਰਿਹਾਈ ਦੇ ਬਾਰੇ ਉਨ੍ਹਾਂ ਦੀ ਮਰਜ਼ੀ ਦੇ ਮੁਤਾਬਿਕ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੂਚਨਾ ਦੇਣ ਲਈ ਪ੍ਰਚਲਿਤ ਤਰੀਕੇ ਹਨ ।
ਸਵਾਲ (2): ਕੀ ਮੁਲਾਕਾਤੀ ਇੱਕ ਮੁਲਾਕਾਤ ਵਿੱਚ ਆਪਣਾ ਨਿੱਜੀ ਸਮਾਨ ਆਪਣੇ ਨਾਲ ਲੈ ਕੇ ਆ ਸਕਦੇ ਹਨ ?
ਮੁਲਾਕਾਤੀਆਂ ਨੂੰ ਇੱਕ ਮੁਲਾਕਾਤ ਵਿੱਚ ਆਪਣਾ ਨਿੱਜੀ ਸਮਾਨ ਆਪਣੇ ਨਾਲ ਲੈ ਕੇ ਆਉਣ ਦੀ ਮਨਜ਼ੂਰੀ ਨਹੀਂ ਹੈ । ਉਨ੍ਹਾਂ ਨੂੰ ਮੁਲਾਕਾਤ ਕਰਨ ਤੋਂ ਪਹਿਲਾਂ ਆਪਣਾ ਨਿੱਜੀ ਸਮਾਨ ਮਨੋਨੀਤ ਸਮਾਨ ਜਮ੍ਹਾਂ ਕਰਾਉਣ ਵਾਲੀਆਂ ਸੁਵਿਧਾਵਾਂ ਵਿੱਚ ਜਮ੍ਹਾਂ ਕਰਵਾਉਣਾ ਚਾਹੀਦਾ ਹੈ । ਸੁਰੱਖਿਆ ਦੇ ਤਰੀਕਿਆਂ ਦੇ ਲਈ, ਮੁਲਾਕਾਤੀਆਂ ਨੂੰ ਇੱਕ ਮੈਟਲ ਡਿਟੈਕਟਰ ਦਰਵਾਜ਼ੇ ਵਿੱਚੋਂ ਲੰਘਣ ਦੀ ਲੋੜ ਹੁੰਦੀ ਹੈ ਅਤੇ / ਜਾਂ ਹੱਥ ਵਿੱਚ ਫ਼ੜੇ ਜਾਣ ਵਾਲੇ ਮੈਟਲ ਡਿਟੈਕਟਰਾਂ ਨਾਲ ਸਕੈਨ ਕੀਤੇ ਜਾਣ ਦੀ ਲੋੜ ਹੁੰਦੀ ਹੈ । ਮੁਲਾਕਾਤ ਕਰਨ ਵਾਲੀਆਂ ਸਾਰੀਆਂ ਥਾਵਾਂ `ਤੇ ਸੁੰਘਣ ਵਾਲੇ ਕੁੱਤੇ ਵੀ ਗਸ਼ਤ ਕਰਿਆ ਕਰਨਗੇ । ਮੁਲਾਕਾਤੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਲ੍ਹ ਦੇ ਕਾਨੂੰਨ ਦੀ ਧਾਰਾ 18 ਦੇ ਤਹਿਤ, ਬਿਨਾਂ ਮਨਜ਼ੂਰੀ ਤੋਂ ਕੋਈ ਵੀ ਚੀਜ਼ ਜੇਲ੍ਹ ਵਿੱਚ ਲਿਆਉਣ ਵਾਲਾ ਕੋਈ ਵੀ ਵਿਅਕਤੀ ਇੱਕ ਅਪਰਾਧ ਦਾ ਗੁਨਾਹਗਾਰ ਹੋਵੇਗਾ ਅਤੇ ਮੁਜਰਿਮ ਕਰਾਰ ਦਿੱਤੇ ਜਾਣ `ਤੇ 2000 ਡਾਲਰ ਦੇ ਜੁਰਮਾਨੇ ਅਤੇ ਤਿੰਨ ਸਾਲਾਂ ਦੀ ਜੇਲ੍ਹ ਦੀ ਕੈਦ ਲਈ ਜਵਾਬਦੇਹ ਹੋਵੇਗਾ / ਹੋਵੇਗੀ । ਉਸੇ ਤਰ੍ਹਾਂ, ਜੇ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਦੇ ਕਬਜ਼ੇ ਵਿੱਚ ਕੋਈ ਚੀਜ਼ ਬਿਨਾਂ ਮਨਜ਼ੂਰੀ ਤੋਂ ਮੌਜੂਦ ਹੁੰਦੀ ਹੈ (ਤਾਂ) ਉਹ ਵੀ ਜੇਲ੍ਹ ਦੇ ਨਿਯਮਾਂ ਦੇ ਨਿਯਮ 23 ਅਤੇ 61 ਦੀ ਉਲੰਘਣਾ ਕਰ ਦੇਣਗੇ ।
ਸਵਾਲ (3): ਕੀ ਮੁਲਾਕਾਤੀ ਹਿਰਾਸਤ ਵਿੱਚ ਮੌਜੂਦ ਵਿਅਕਤੀ ਨੂੰ ਦਵਾਈਆਂ ਦੇ ਸਕਦੇ ਹਨ ?
ਹਰੇਕ ਜੇਲ੍ਹ ਵਿੱਚ ਸਿਹਤ ਮਹਿਕਮੇ ਤੋਂ ਮੈਡੀਕਲ ਅਫ਼ਸਰ ਤਾਇਨਾਤ ਹੁੰਦਾ ਹੈ ਜਿਸ ਕੋਲ, ਕਾਨੂੰਨ ਮੁਤਾਬਿਕ, ਮੈਡੀਕਲ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਹਿਰਾਸਤ ਵਿੱਚ ਉਥੇ ਮੌਜੂਦ ਸਾਰੇ ਵਿਅਕਤੀਆਂ ਦੇ ਮੈਡੀਕਲ ਦੇ ਇਲਾਜ ਲਈ ਜ਼ਿੰਮੇਵਾਰ ਹੋਵੇਗਾ । ਮਨਜ਼ੂਰਸ਼ੁਦਾ ਮੁਲਾਕਾਤੀਆਂ ਵੱਲੋਂ ਦਵਾਈਆਂ (ਜੇਲ੍ਹ ਦੇ ਅੰਦਰ) ਦੇਣ ਦੀ ਕੀਤੀ ਗਈ ਬੇਨਤੀ ਉੱਤੇ ਮੈਡੀਕਲ ਅਫ਼ਸਰ ਵੱਲੋਂ ਉਦੋਂ ਹੀ ਵਿਚਾਰ ਕੀਤਾ ਜਾ ਸਕਦਾ ਹੈ ਬੇਸ਼ਰਤੇ ਕਿ ਉਹ ਦਵਾਈਆਂ ਰਜਿਸਟਰ - ਸ਼ੁਦਾ ਮੈਡੀਕਲ ਡਾਕਟਰ ਵੱਲੋਂ ਢੁੱਕਵੇਂ ਤਰੀਕੇ ਦੇ ਨਾਲ ਦਿੱਤੀਆਂ ਗਈਆਂ ਹੋਣ ਅਤੇ ਪੜ੍ਹਨ ਯੋਗ ਸਾਫ਼ ਸੁਥਰਾ ਮਾਰਕਾ ਅਤੇ ਲੇਬਲ ਲਿਖੇ ਹੋਏ ਹੋਣ ਦੇ ਨਾਲ - ਨਾਲ ਅਸਲੀ ਪੈਕਿੰਗ ਦੇ ਵਿੱਚ ਹੋਣ ।
ਸਵਾਲ (4): ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਨੂੰ ਸਿਰਫ਼ ਨਿਰਧਾਰਿਤ ਬ੍ਰੈਂਡਾਂ ਅਤੇ ਵਿਸ਼ੇਸ਼ਤਾਵਾਂ ਵਾਲੀਆਂ ਚੀਜ਼ਾਂ ਹੀ ਦੇਣ ਦੀ ਮਨਜ਼ੂਰੀ ਹੈ, ਕਿਉਂ ?
ਸੁਰੱਖਿਆ ਵਿਚਾਰਾਂ ਦੇ ਕਰਕੇ, ਸੰਬੰਧਿਤ ਵਿਅਕਤੀਆਂ ਵਿੱਚ ਬੇਤਰਤੀਬ ਤਰੀਕੇ ਨਾਲ ਵੰਡਣ ਤੋਂ ਪਹਿਲਾਂ (ਜੇਲ੍ਹ ਅੰਦਰ ਦਿੱਤੀਆਂ) ਜਾਣ ਵਾਲੀਆਂ ਸਾਰੀਆਂ ਇੱਕੋ ਜਿਹੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਇੱਕ ਦੂਜੀ ਨਾਲ ਰਲਾ – ਮਿਲਾ ਦਿੱਤਾ ਜਾਵੇਗਾ । ਇਕੱਠਾ ਕਰਨ ਦੇ ਤਰੀਕੇ ਨੂੰ ਕਾਰਗਰ ਬਣਾਉਣ ਦੇ ਲਈ, ਸਾਨੂੰ (ਜੇਲ੍ਹ ਅੰਦਰ) ਦਿੱਤੀ ਜਾਣ ਵਾਲੀ ਮਨਜ਼ੂਰਸ਼ੁਦਾ ਹਰੇਕ ਚੀਜ਼ ਨੂੰ ਸੁਰੱਖਿਆ ਦੇ ਖ਼ਤਰਿਆਂ ਦੇ ਪੈਦਾ ਹੋਣ ਦੇ ਨਾਲ - ਨਾਲ ਇਸ ਦੀ ਬਜ਼ਾਰ ਵਿੱਚ ਮਸ਼ਹੂਰੀ ਅਤੇ ਲਗਾਤਾਰ ਉਪਲੱਬਧਤਾ ਦੇ ਆਧਾਰ `ਤੇ ਏਕੀਕਰਨ ਕਰਨ ਦੀ ਲੋੜ ਹੁੰਦੀ ਹੈ ।
ਸਵਾਲ (5): ਕੀ ਮੁਲਾਕਾਤੀ ਇੱਕ ਮੁਲਾਕਾਤ ਦੇ ਦੌਰਾਨ ਸਿਗਰਟਨੋਸ਼ੀ ਕਰ ਸਕਦੇ ਹਨ ?
ਨਹੀਂ । ਮੁਲਾਕਾਤ ਦੇ ਕਮਰੇ ਵਿੱਚ ਸਿਗਰਟਨੋਸ਼ੀ ਕਰਨ `ਤੇ ਪਾਬੰਦੀ ਹੈ । ਸਿਗਰਟਨੋਸ਼ੀ (ਜਨਤਕ ਸਿਹਤ) ਕਾਨੂੰਨ (ਅਧਿਆਇ 371) ਦੇ ਮੁਤਾਬਿਕ, ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ 5,000 ਡਾਲਰ ਦੇ ਬੱਝਵੇਂ ਜੁਰਮਾਨੇ ਦਾ ਦੇਣਦਾਰ ਹੋਵੇਗਾ ।
ਸਵਾਲ (6): ਕੀ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਨੂੰ ਜੇਲ੍ਹ ਵਿੱਚ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਕਾਫ਼ੀ ਮਾਤਰਾ ਵਿੱਚ ਮਿਲਦੀਆਂ ਹਨ ?
ਹਾਂ ਜੀ । ਹਿਰਾਸਤ ਵਿੱਚ ਮੌਜੂਦ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੀ ਹਿਰਾਸਤ ਅਤੇ ਮੁੜ ਵਸੇਬੇ ਲਈ ਇੱਕ ਸੱਭਿਅਕ ਅਤੇ ਸਿਹਤਮੰਦ ਵਾਤਾਵਰਣ ਬਣਾ ਕੇ ਰੱਖਣ ਲਈ ਕਾਫ਼ੀ ਮਾਤਰਾ ਵਿੱਚ ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ । ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਨੂੰ ਸੰਤੁਲਿਤ ਖ਼ੁਰਾਕਾਂ ਦਿੱਤੀਆਂ ਜਾਂਦੀਆਂ ਹਨ ਜੋ ਖ਼ੁਰਾਕ ਮਾਹਿਰ ਵੱਲੋਂ ਪ੍ਰਚਲਿਤ ਅੰਤਰਰਾਸ਼ਟਰੀ ਅਤੇ ਸਥਾਨਕ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਹਵਾਲੇ ਨਾਲ ਬਣਾਈਆਂ ਜਾਂਦੀਆਂ ਹਨ । ਚੰਗੀ ਸਿਹਤ ਬਣਾਈ ਰੱਖਣ ਦੇ ਲਈ ਮੌਸਮ ਦੇ ਮੁਤਾਬਿਕ ਢੁੱਕਵੇਂ ਕੱਪੜੇ ਅਤੇ ਬਿਸਤਰੇ ਦਿੱਤੇ ਜਾਂਦੇ ਹਨ । ਇਸ ਤੋਂ ਇਲਾਵਾ, ਨਿੱਜੀ ਸਫ਼ਾਈ ਅਤੇ ਨਿਖਾਰ ਬਣਾਈ ਰੱਖਣ ਦੇ ਲਈ ਦੰਦ ਸਾਫ਼ ਕਰਨ ਵਾਲੀ ਪੇਸਟ, ਦੰਦ ਸਾਫ਼ ਕਰਨ ਵਾਲੇ ਬੁਰਸ਼, ਟਾਇਲੇਟ ਪੇਪਰ ਆਦਿ ਦੇ ਸਣੇ ਆਮ ਸਮਾਨ ਵੀ ਦਿੱਤਾ ਜਾਂਦਾ ਹੈ ।
ਸਵਾਲ (7): ਜੇ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਨੂੰ ਕੋਈ ਮੈਡੀਕਲ ਜਾਂ ਜਜ਼ਬਾਤੀ ਸਮੱਸਿਆਵਾਂ ਹਨ (ਤਾਂ) ਕੀ ਉਨ੍ਹਾਂ ਨੂੰ ਜੇਲ੍ਹ ਦੇ ਵਿੱਚ ਕੋਈ ਇਲਾਜ ਮਿਲਦਾ ਹੈ ?
ਜੀ ਹਾਂ । ਹਰੇਕ ਜੇਲ੍ਹ ਵਿੱਚ, ਸਿਹਤ ਮਹਿਕਮੇ ਵੱਲੋਂ ਮੈਡੀਕਲ ਅਫ਼ਸਰਾਂ ਅਤੇ ਯੋਗ ਨਰਸਿੰਗ ਸਟਾਫ਼ ਦੇ ਨਾਲ ਤਾਇਨਾਤ ਇੱਕ ਸਿਹਤ ਸੰਭਾਲ ਸੁਵਿਧਾ ਹੁੰਦੀ ਹੈ ਜੋ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਦੀਆਂ ਮੈਡੀਕਲ ਅਤੇ ਸਿਹਤ ਦੀਆਂ ਲੋੜਾਂ ਦਾ ਧਿਆਨ ਰੱਖਣਗੇ । ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਮੈਡੀਕਲ ਅਫ਼ਸਰ / ਨਰਸਿੰਗ ਸਟਾਫ਼ ਵੱਲੋਂ ਦੇਖਿਆ ਜਾਵੇਗਾ ਅਤੇ ਲੋੜ ਮੁਤਾਬਿਕ ਮੈਡੀਕਲ ਦਾ ਇਲਾਜ ਮਿਲੇਗਾ । ਜੇ ਉਨ੍ਹਾਂ ਨੂੰ ਕੋਈ ਜਜ਼ਬਾਤੀ ਸਮੱਸਿਆਵਾਂ, ਟਿਕਣ ਵਿੱਚ ਮੁਸ਼ਕਿਲਾਂ ਜਾਂ ਕੋਈ ਹੋਰ ਮਨੋਵਿਗਿਆਨਿਕ ਸਮੱਸਿਆਵਾਂ ਹਨ (ਤਾਂ) ਉਨ੍ਹਾਂ ਲਈ ਮਨੋਵਿਗਿਆਨਿਕ ਸੇਵਾਵਾਂ* ਵੀ ਉਪਲੱਬਧ ਹਨ ।
ਸਵਾਲ (8): ਜੇ ਕਿਸੇ ਹਿਰਾਸਤ ਵਿੱਚ ਮੌਜੂਦ ਵਿਅਕਤੀ ਨੂੰ ਸੰਸਥਾਨ ਵਿੱਚ ਟਿਕਣ ਜਾਂ ਨਿੱਜੀ / ਪਰਿਵਾਰਿਕ ਸਮੱਸਿਆਵਾਂ ਆਉਂਦੀਆਂ ਹਨ, ਤਾਂ ਕੀ ?
ਹਿਰਾਸਤ ਵਿੱਚ ਮੌਜੂਦ ਸਾਰੇ ਵਿਅਕਤੀਆਂ ਨੂੰ ਜੇ ਕੈਦ ਦੇ ਦੌਰਾਨ ਕੋਈ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹ ਸਹਾਇਤਾ ਲਈ ਆਪੋ ਆਪਣੀ ਜੇਲ੍ਹ ਦੇ ਡਿਊਟੀ ਉੱਤੇ ਤਾਇਨਾਤ ਕਿਸੇ ਵੀ ਸਟਾਫ਼ ਜਾਂ ਸੀਨੀਅਰ ਅਫ਼ਸਰ ਤੱਕ ਪਹੁੰਚ ਕਰ ਸਕਦੇ ਹਨ । ਸੰਸਥਾਨਿਕ ਮੁੜ ਵਸੇਬਾ ਯੂਨਿਟ ਦੇ ਅਫ਼ਸਰ ਉਨ੍ਹਾਂ ਦੀਆਂ ਸੰਸਥਾਨ ਵਿੱਚ ਟਿਕਣ ਜਾਂ ਨਿੱਜੀ / ਪਰਿਵਾਰਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਮਦਦ ਕਰਨ ਲਈ ਸਲਾਹ ਦੇਣਗੇ ਅਤੇ ਠੋਸ ਸਹਾਇਤਾ ਕਰਨਗੇ । ਜੇ ਜ਼ਰੂਰਤ ਪੈਂਦੀ ਹੈ, (ਤਾਂ) ਉਨ੍ਹਾਂ ਨੂੰ ਅਗਲੀ ਕਾਰਵਾਈ ਵਾਸਤੇ ਸੰਬੰਧਿਤ ਮਾਹਿਰ ਕੋਲ ਭੇਜ ਦਿੱਤਾ ਜਾਵੇਗਾ ।
ਸਵਾਲ (9): ਕੀ ਮੁਲਾਕਾਤ ਦੇ ਪ੍ਰਬੰਧਾਂ ਦੇ ਲਈ ਕੋਈ ਖਰਚੇ ਹੁੰਦੇ ਹਨ ?
ਮੁਲਾਕਾਤ ਦੇ ਇੰਤਜ਼ਾਮਾਂ ਦੇ ਲਈ ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕੋਈ ਖ਼ਰਚਾ ਨਹੀਂ ਵਸੂਲ ਕੀਤਾ ਜਾਵੇਗਾ । ਦਰਅਸਲ, ਖਾਣੇ, ਰਿਹਾਇਸ਼ ਅਤੇ ਕੱਪੜਿਆਂ ਆਦਿ ਦਾ ਇੰਤਜ਼ਾਮ ਕਰਨ ਸਣੇ ਜੇਲ੍ਹ ਮਹਿਕਮੇ ਵੱਲੋਂ ਦਿੱਤੇ ਜਾਣ ਵਾਲੇ ਹੋਰ ਪ੍ਰਬੰਧ ਵੀ ਬਿਨਾਂ ਕਿਸੇ ਖ਼ਰਚੇ ਤੋਂ ਮੁਫ਼ਤ ਹੁੰਦੇ ਹਨ । ਜੇਲ੍ਹ ਮਹਿਕਮੇ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਪ੍ਰਬੰਧਾਂ ਦੇ ਲਈ ਜੇ ਕੋਈ ਵਿਅਕਤੀ ਤੁਹਾਡੇ ਕੋਲੋਂ ਕੋਈ ਪੈਸਾ, ਤੋਹਫ਼ੇ ਜਾਂ ਫ਼ਾਇਦੇ ਮੰਗਦਾ ਹੈ, (ਤਾਂ) ਬਿਨਾਂ ਕਿਸੇ ਦੇਰੀ ਤੋਂ ਕਿਰਪਾ ਕਰਕੇ ਉਸ ਸੰਸਥਾਨ ਦੇ ਕਿਸੇ ਵੀ ਸੀਨੀਅਰ ਅਫ਼ਸਰ ਜਾਂ ਭ੍ਰਿਸ਼ਟਾਚਾਰ ਦੇ ਖਿਲਾਫ਼ ਆਜ਼ਾਦ ਕਮੀਸ਼ਨ (ICAC) ਨੂੰ ਰਿਪੋਰਟ ਕਰੋ ।
ਸਵਾਲ (10): ਕੀ ਸ਼ਿਕਾਇਤ ਕਰਨ ਦੇ ਕੋਈ ਤਰੀਕੇ ਹਨ ?
ਹਾਂ ਜੀ । ਜੇ ਤੁਹਾਡੀ ਕੋਈ ਸ਼ਿਕਾਇਤ ਹੈ, (ਤਾਂ) ਤੁਸੀਂ ਇਸ ਨੂੰ ਡਿਊਟੀ ਉੱਤੇ ਤਾਇਨਾਤ ਕਿਸੇ ਵੀ ਅਫ਼ਸਰ ਕੋਲ ਕਰ ਸਕਦੇ ਹੋ ਜਾਂ ਉਸ ਸੰਸਥਾਨ ਦੇ ਸੀਨੀਅਰ ਅਫ਼ਸਰ ਨੂੰ ਮਿਲਣ ਦੀ ਬੇਨਤੀ ਕਰ ਸਕਦੇ ਹੋ । ਤੁਸੀਂ ਇਸ ਸ਼ਿਕਾਇਤ ਨੂੰ ਸਾਡੀ ਸ਼ਿਕਾਇਤ ਪੜਤਾਲ ਯੂਨਿਟ* ਕੋਲ ਸਿੱਧੇ ਵੀ ਕਰ ਸਕਦੇ ਹੋ ।
ਸਵਾਲ (11): ਮੈਂ ਸਰੀਰਕ ਤੌਰ `ਤੇ ਇੱਕ ਅਪਾਹਜ ਵਿਅਕਤੀ ਹਾਂ । ਜੇ ਮੈਂ ਆਪਣੇ ਦੋਸਤ / ਰਿਸ਼ਤੇਦਾਰ ਨਾਲ ਵੀਡੀਓ ਕਾਨਫ੍ਰਸਿੰਗ ਦੇ ਜ਼ਰੀਏ ਦੀ ਬਜਾਏ ਖ਼ੁਦ ਆਹਮੋ - ਸਾਹਮਣੇ ਮੁਲਾਕਾਤ ਕਰਨ ਨੂੰ ਤਰਜੀਹ ਦੇਵਾਂ, ਤਾਂ ਕੀ ?
ਕੁਝ ਕੁ ਸੁਧਾਰ ਘਰ ਇਸ ਮਕਸਦ ਦੇ ਨਾਲ ਨਹੀਂ ਉਸਾਰੇ ਗਏ ਸੀ । ਅਪਾਹਜਤਾ ਵਾਲੇ ਵਿਅਕਤੀਆਂ ਨੂੰ ਰੁਕਾਵਟ ਮੁਕਤ ਵਾਤਾਵਰਣ ਦੇਣ ਦੀ ਸਰਕਾਰ ਦੀ ਸਥਾਪਿਤ ਨੀਤੀ ਦੇ ਨਾਲ ਚੱਲਣ ਲਈ, ਸਾਡੀਆਂ ਸਾਰੀਆਂ ਨਵੀਆਂ ਸੁਧਾਰ ਸੁਵਿਧਾਵਾਂ ਜਾਂ ਮੁਰੰਮਤ ਹੇਠ ਮੌਜੂਦਾ ਸੁਧਾਰ ਸੁਵਿਧਾਵਾਂ ਨੇ ਰੁਕਾਵਟ ਮੁਕਤ ਡਿਜ਼ਾਈਨ ਅਪਣਾ ਲਏ ਹਨ । ਜੇ ਤੁਹਾਨੂੰ ਸਾਡੀਆਂ ਮੁਲਾਕਾਤ ਦੀਆਂ ਸੁਵਿਧਾਵਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਪਹਿਲਾਂ ਤੋਂ ਦਿਖ ਰਹੀਆਂ ਹਨ, (ਤਾਂ) ਕਿਰਪਾ ਕਰਕੇ ਮੁਹੱਈਆ ਕੀਤੀ ਜਾ ਸਕਣ ਵਾਲੀ ਸਲਾਹ ਅਤੇ ਸਹਾਇਤਾ ਦੇ ਲਈ ਸੰਬੰਧਿਤ ਅਲੱਗ – ਅਲੱਗ ਸੰਸਥਾਨਾਂ* ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰੋ । ਅਲੱਗ – ਅਲੱਗ ਸੰਸਥਾਨਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਰੁਕਾਵਟ ਮੁਕਤ ਸੁਵਿਧਾਵਾਂ ਦੇ ਬਾਰੇ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸੰਬੰਧਿਤ ਸੰਸਥਾਨਾਂ ਦੇ ਪਹੁੰਚ ਅਫ਼ਸਰ ਦੇ ਨਾਲ ਸਿੱਧਾ ਸੰਪਰਕ ਕਰੋ ।
ਸਵਾਲ (12): ਕੀ ਮੈਂ ਹਿਰਾਸਤ ਵਿੱਚ ਮੌਜੂਦ ਵਿਅਕਤੀ ਨਾਲ ਵਾਧੂ ਮੁਲਾਕਾਤਾਂ ਕਰ ਸਕਦਾ / ਸਕਦੀ ਹਾਂ ?
ਹਿਰਾਸਤ ਵਿੱਚ ਮੌਜੂਦ ਮੁਜਰਿਮ ਕਰਾਰ ਦਿੱਤੇ ਜਾ ਚੁੱਕੇ ਵਿਅਕਤੀ ਦੇ ਮੁੜ ਵਸੇਬੇ ਅਤੇ ਉਸ ਦੇ ਪਰਿਵਾਰ ਨਾਲ ਸੰਬੰਧ ਦੇ ਹਿੱਤ ਵਿੱਚ, ਮੁਜਰਿਮ ਕਰਾਰ ਦਿੱਤੇ ਜਾ ਚੁੱਕੇ ਸਾਰੇ ਵਿਅਕਤੀ ਕਾਨੂੰਨ ਦੇ ਤਹਿਤ ਦਿੱਤੀਆਂ ਜਾਂਦੀਆਂ ਮੁਲਾਕਾਤਾਂ ਦੇ ਉੱਤੇ ਪ੍ਰਤੀ ਮਹੀਨਾ ਦੋ ਵਾਧੂ ਮੁਲਾਕਾਤਾਂ ਕਰਨ ਦੀ ਅਰਜ਼ੀ ਦੇ ਸਕਦੇ ਹਨ ।
ਸਵਾਲ (13): ਹਿਰਾਸਤ ਵਿੱਚ ਮੌਜੂਦ ਵਿਅਕਤੀ ਕਿੰਨੀਆਂ ਮੈਗਜ਼ੀਨਾਂ, ਮਿਆਦੀ ਰਸਾਲੇ ਜਾਂ ਕਿਤਾਬਾਂ ਵਸੂਲ ਕਰ ਸਕਦੇ ਹਨ ?
ਹਿਰਾਸਤ ਵਿੱਚ ਮੌਜੂਦ ਇੱਕ ਵਿਅਕਤੀ ਪ੍ਰਤੀ ਮਹੀਨਾ ਛੇ ਮੈਗਜ਼ੀਨਾਂ, ਮਿਆਦੀ ਰਸਾਲੇ ਅਤੇ ਪੜ੍ਹਨ ਵਾਲੇ ਹੋਰ ਸਮਾਨ ਤੋਂ ਜ਼ਿਆਦਾ ਨਹੀਂ ਵਸੂਲ ਕਰ ਸਕਦਾ । ਧਾਰਮਿਕ ਕਿਤਾਬਾਂ ਦੀ ਗਿਣਤੀ `ਤੇ ਕੋਈ ਪਾਬੰਦੀ ਲਾਗੂ ਨਹੀਂ ਹੁੰਦੀ ਹੈ ਜਦਕਿ ਪੜ੍ਹਨ ਵਾਲੀਆਂ ਕਿਤਾਬਾਂ ਨੂੰ ਕਿਸੇ ਵੀ ਮਨਜ਼ੂਰਸ਼ੁਦਾ ਮਾਤਰਾ ਵਿੱਚ ਇਜਾਜ਼ਤ ਦਿੱਤੀ ਜਾਂਦੀ ਹੈ ।
ਸਵਾਲ (14): ਕੀ ਮੈਂ ਹਿਰਾਸਤ ਵਿੱਚ ਮੌਜੂਦ ਕਿਸੇ ਵਿਅਕਤੀ ਲਈ ਕੋਈ ਖਾਣ ਵਾਲੀ ਚੀਜ਼ ਲਿਆ ਸਕਦਾ / ਸਕਦੀ ਹਾਂ ?
ਹਿਰਾਸਤ ਵਿੱਚ ਮੌਜੂਦ ਸਾਰੇ ਵਿਅਕਤੀਆਂ ਨੂੰ ਸਾਦਾ ਅਤੇ ਸਿਹਤਮੰਦ ਖਾਣਾ ਦਿੱਤਾ ਜਾਂਦਾ ਹੈ । ਖੁਰਾਕਾਂ ਦੇ ਸਾਰੇ ਪੈਮਾਨੇ ਮਾਨਤਾ ਪ੍ਰਾਪਤ ਖੁਰਾਕ ਮਾਹਿਰਾਂ ਵੱਲੋਂ ਸਿਹਤ ਮਹਿਕਮੇ ਵੱਲੋਂ ਦਿੱਤੀ ਸਹਿਮਤੀ ਦੇ ਨਾਲ ਅਤੇ ਅੰਤਰਰਾਸ਼ਟਰੀ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਤਿਆਰ ਕੀਤੇ ਜਾਂਦੇ ਹਨ । ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਦੀ ਸਿਹਤ, ਖੁਰਾਕ ਦੀਆਂ ਅਤੇ ਧਾਰਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮਹਿਕਮਾ ਮੌਜੂਦਾ ਸਮੇਂ `ਤੇ, ਮੁੱਖ ਖਾਣੇ ਦੇ ਤੌਰ `ਤੇ ਚੌਲ ਦੇ ਨਾਲ ਖੁਰਾਕ ਪੈਮਾਨਾ 1; ਮੁੱਖ ਖਾਣੇ ਦੇ ਤੌਰ `ਤੇ ਰੋਟੀ ਅਤੇ ਤਰੀ ਦੇ ਨਾਲ ਖੁਰਾਕ ਪੈਮਾਨਾ 2; ਮੁੱਖ ਖਾਣੇ ਦੇ ਤੌਰ `ਤੇ ਆਲੂ ਅਤੇ ਬ੍ਰੈਡ ਦੇ ਨਾਲ ਖੁਰਾਕ ਪੈਮਾਨਾ 3; ਅਤੇ ਸ਼ਾਕਾਹਾਰੀ ਖਾਣੇ ਤੋਂ ਬਣਿਆ ਖੁਰਾਕ ਪੈਮਾਨਾ ਨੰਬਰ 4, ਨਾਮਕ, ਖੁਰਾਕ ਦੇ ਮੁੱਖ ਚਾਰ ਪੈਮਾਨੇ ਦਿੰਦਾ ਹੈ । ਸਿਰਫ਼ ਇਹ ਹੀ ਨਹੀਂ, ਹਿਰਾਸਤ ਵਿੱਚ ਮੌਜੂਦ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਖਾਸ ਲੋੜਾਂ ਨੂੰ ਪੂਰਾ ਕਰਨ ਦੇ ਲਈ ਖੁਰਾਕ ਦੇ ਇਨ੍ਹਾਂ ਚਾਰ ਮੁੱਖ ਪੈਮਾਨਿਆਂ ਵਿੱਚੋਂ ਨਿਕਲੀਆਂ ਪੂਰਕ ਖੁਰਾਕਾਂ ਵੀ ਦਿੱਤੀਆਂ ਜਾ ਸਕਦੀਆਂ ਹਨ ।
ਹਿਰਾਸਤ ਵਿੱਚ ਮੌਜੂਦ ਰਿਮਾਂਡ ਵਾਲੇ ਵਿਅਕਤੀਆਂ ਲਈ, ਉਹ ਆਪਣੇ ਆਪ ਲਈ ਖਾਣਾ ਕਮਾ ਵੀ ਸਕਦੇ ਹਨ ਅਤੇ ਵਸੂਲ ਵੀ ਕਰ ਸਕਦੇ ਹਨ । ਨਿੱਜੀ ਖਾਣੇ ਦੇ ਇੰਤਜ਼ਾਮ ਦੇ ਲਈ, ਸੰਸਥਾਨਿਕ ਮੁੜ ਵਸੇਬਾ ਯੂਨਿਟ ਦੇ ਸਟਾਫ਼ ਦੇ ਨਾਲ ਪੁੱਛ ਗਿੱਛ ਕੀਤੀ ਜਾ ਸਕਦੀ ਹੈ । ਉਹ ਆਪਣੇ ਮੁਲਾਕਾਤੀਆਂ ਕੋਲੋਂ ਮੁਲਾਕਾਤ ਦੇ ਵਿੱਚ ਹਲਕੇ ਖਾਣੇ ਦੀ ਕਿਸਮ ਦੇ ਖਾਣੇ ਵੀ ਵਸੂਲ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ (ਜੇਲ੍ਹ ਅੰਦਰ) ਦਿੱਤੀਆਂ ਜਾਣ ਵਾਲੀਆਂ ਮਨਜ਼ੂਰਸ਼ੁਦਾ ਚੀਜ਼ਾਂ ਦੀ ਸੂਚੀ ਦੇਖੋ ।
ਸਵਾਲ (15): ਹਿਰਾਸਤ ਵਿੱਚ ਮੌਜੂਦ ਕਿਸੇ ਵਿਅਕਤੀ ਨਾਲ ਮੁਲਾਕਾਤ ਕਰਨ ਤੋਂ ਇਲਾਵਾ, ਕੀ ਮੈਂ ਉਸ ਨੂੰ ਜਿੰਨਾਂ ਅਕਸਰ ਮੈਂ ਚਾਹਾਂ, ਉਨ੍ਹਾਂ ਅਕਸਰ ਚਿੱਠੀਆਂ ਲਿਖ ਸਕਦਾ / ਸਕਦੀ ਹਾਂ ਅਤੇ ਕੀ ਉਹ ਵੀ ਇਦਾਂ ਹੀ ਕਰ ਸਕਦਾ / ਸਕਦੀ ਹੈ ?
ਹਾਂ ਜੀ । ਹਿਰਾਸਤ ਵਿੱਚ ਮੌਜੂਦ ਵਿਅਕਤੀ ਜਿੰਨੀਆਂ ਮਰਜ਼ੀ ਚਿੱਠੀਆਂ ਵਸੂਲ ਕਰ ਸਕਦੇ ਜਾਂ ਲਿਖ ਸਕਦੇ ਹਨ । ਹਿਰਾਸਤ ਵਿੱਚ ਮੌਜੂਦ ਮੁਜਰਿਮ ਕਰਾਰ ਦਿੱਤੇ ਜਾ ਚੁੱਕੇ ਵਿਅਕਤੀ ਸਰਕਾਰੀ ਖਰਚੇ ਦੇ ਉੱਤੇ ਲਿਫ਼ਾਫ਼ੇ, ਕਾਗਜ਼ ਅਤੇ ਡਾਕ ਖਰਚੇ ਦੇ ਨਾਲ ਪ੍ਰਤੀ ਹਫ਼ਤਾ ਇੱਕ ਚਿੱਠੀ ਮੁਫ਼ਤ ਭੇਜ ਸਕਦਾ / ਸਕਦੀ ਹੈ । ਜੇ ਉਹ ਹੋਰ ਜ਼ਿਆਦਾ ਅਕਸਰ ਭੇਜਣਾ ਚਾਹੁੰਦੇ ਹਨ, (ਤਾਂ) ਉਹ ਡਾਕ ਟਿਕਟਾਂ ਖਰੀਦਣ ਦੇ ਲਈ ਕੰਮ ਤੋਂ ਕੀਤੀ ਹੋਈ ਆਪਣੀ ਕਮਾਈ ਦੀ ਵਰਤੋਂ ਕਰ ਸਕਦੇ ਹਨ । ਹਿਰਾਸਤ ਵਿੱਚ ਮੌਜੂਦ ਰਿਮਾਂਡ ਵਾਲੇ ਵਿਅਕਤੀਆਂ ਦੇ ਲਈ, ਉਨ੍ਹਾਂ ਨੂੰ ਚਿੱਠੀਆਂ ਲਿਖਣ ਦੇ ਲਈ ਕਾਗਜ਼ ਅਤੇ ਲਿਖਣ ਦਾ ਹੋਰ ਸਮਾਨ ਵਾਜਿਬ ਮਾਤਰਾ ਵਿੱਚ ਦਿੱਤਾ ਜਾਵੇਗਾ । ਜੇ ਲੋੜ ਪੈਂਦੀ ਹੈ, ਹਿਰਾਸਤ ਵਿੱਚ ਮੌਜੂਦ ਸਾਰੇ ਵਿਅਕਤੀ, ਮੁਲਾਕਾਤੀਆਂ ਕੋਲੋਂ ਡਾਕ ਟਿਕਟਾਂ ਦੀ ਢੁੱਕਵੀਂ ਮਾਤਰਾ ਵਸੂਲ ਕਰਨ ਲਈ ਅਰਜ਼ੀ ਦੇ ਸਕਦੇ ਹਨ । ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ (ਜੇਲ੍ਹ ਅੰਦਰ) ਦਿੱਤੀਆਂ ਜਾਣ ਵਾਲੀਆਂ ਮਨਜ਼ੂਰਸ਼ੁਦਾ ਚੀਜ਼ਾਂ ਦੀ ਸੂਚੀ ਦੇਖੋ ।
ਸੁਧਾਰਕ ਸੇਵਾਵਾਂ ਵਿਭਾਗ ਹੁਣ ਸਮਾਜਿਕ ਫੇਰੀ ਵਾਸਤੇ ਈ-ਬੁਕਿੰਗ ਸੇਵਾ# ਲਾਂਚ ਕਰ ਰਿਹਾ ਹੈ ਜੋ ਮਨੋਨੀਤ ਔਨਲਾਈਨ ਪਲੇਟਫਾਰਮ ਰਾਹੀਂ ਅਗਲੇ 7 ਦਿਨਾਂ ਤੱਕ ਸਮਾਜਿਕ ਮੁਲਾਕਾਤ ਲਈ ਅਗਾਊਂ ਬੁਕਿੰਗ ਦੀ ਆਗਿਆ ਦਿੰਦਾ ਹੈ। ਤੁਸੀਂ ਨਵੀਨਤਮ ਮੁਲਾਕਾਤ ਸਥਿਤੀ ਅਤੇ ਹਿਰਾਸਤ ਵਿੱਚ ਵਿਅਕਤੀਆਂ ਦੇ ਪ੍ਰਵਾਨਿਤ ਹੱਥੀਂ ਦਿੱਤੀਆਂ ਵਸਤੂਆਂ ਲਈ ਕੋਟੇ ਦੀ ਪੁੱਛਗਿੱਛ ਕਰ ਸਕਦੇ ਹੋ। ਤੁਸੀਂ "ਆਈਐੱਮਸਮਾਰਟ+" ਦੁਆਰਾ ਇੱਕ ਸੇਵਾ ਖਾਤੇ ਲਈ ਪੰਜੀਕਰਨ ਕਰ ਸਕਦੇ ਹੋ, ਔਨਲਾਈਨ ਅਗਾਊਂ-ਪੰਜੀਕਰਨ ਜਾਂ ਵਿਅਕਤੀਗਤ ਤੌਰ 'ਤੇ ਸੁਧਾਰਾਤਮਕ ਸੁਵਿਧਾਵਾਂ 'ਤੇ ਜਾ ਸਕਦੇ ਹੋ। ਈ-ਬੁਕਿੰਗ ਸੇਵਾ 1 ਨਵੰਬਰ ਤੋਂ ਉਪਲਬਧ ਹੋਵੇਗੀ। ਇਹ ਸਮਾਜਿਕ ਫੇਰੀ ਵਾਸਤੇ ਈ-ਬੁਕਿੰਗ ਸੇਵਾ ਦੀਆਂ ਮੁੱਖ ਗੱਲਾਂ ਹਨ:
#ਸਮਾਜਿਕ ਫੇਰੀ ਈ-ਬੁਕਿੰਗ ਸੇਵਾ ਸਬੰਧਤ ਪੀਆਈਸੀ ਦੁਆਰਾ ਦਿੱਤੀ ਗਈ ਸਹਿਮਤੀ ਨਾਲ ਹਿਰਾਸਤ ਵਿੱਚ ਵਿਅਕਤੀ (ਪੀਆਈਸੀ) ਦੇ ਘੋਸ਼ਿਤ ਮੁਲਾਕਾਤੀ ਲਈ ਲਾਗੂ ਹੁੰਦੀ ਹੈ।
ਆਪਣੀ ਸਮਾਜਿਕ ਮੁਲਾਕਾਤ ਦੀ ਮੁਲਾਕਾਤ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
ਸਮਾਜਿਕ ਫੇਰੀ ਈ-ਬੁਕਿੰਗ ਸੇਵਾ*
ਪਹਿਲੀ ਵਾਰ ਖਾਤਾ ਪੰਜੀਕਰਨ ਅਤੇ ਸਮਾਜਿਕ ਫੇਰੀ ਦੀ ਈ-ਬੁਕਿੰਗ ਸੇਵਾ ਦੀ ਵਰਤੋਂ ਬਾਰੇ ਵੇਰਵਿਆਂ ਲਈ, ਕਿਰਪਾ ਕਰਕੇ ਉਪਭੋਗਤਾ ਪੇਸ਼ਵਾ* ਵੇਖੋ।
ਖਾਤਾ ਪੰਜੀਕਰਨ ਅਤੇ ਪ੍ਰਬੰਧਨ
1. ਮੈਂ ਸਮਾਜਿਕ ਫੇਰੀ ਈ-ਬੁਕਿੰਗ ਤੰਤਰ (ਤੰਤਰ) ਰਾਹੀਂ ਖਾਤਾ ਕਿਵੇਂ ਪੰਜੀਕਰਨ ਕਰ ਸਕਦਾ/ਸਕਦੀ ਹਾਂ?
ਹੇਠ ਲਿਖੇ ਤਰੀਕਿਆਂ ਨਾਲ ਈ-ਬੁਕਿੰਗ ਖਾਤਾ ਪੰਜੀਕਰਨ ਕਰਨ ਲਈ ਤੁਹਾਨੂੰ ਹਿਰਾਸਤ ਵਿੱਚ ਕਿਸੇ ਵਿਅਕਤੀ (ਪੀਆਈਸੀ) ਦਾ ਘੋਸ਼ਿਤ ਵਿਜ਼ਟਰ ਹੋਣਾ ਚਾਹੀਦਾ ਹੈ:
ਸਬੰਧਤ ਪੀਆਈਸੀ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ, ਤੁਸੀਂ ਸਿਸਟਮ ਰਾਹੀਂ ਆਪਣਾ ਈ-ਬੁਕਿੰਗ ਖਾਤਾ ਬਣਾ ਸਕਦੇ ਹੋ। ਇੱਕ ਖਾਤਾ ਬਣਾਉਣ ਤੋਂ ਬਾਅਦ, ਇੱਕ ਸ਼ੁਰੂਆਤੀ ਪਾਸਵਰਡ ਵਾਲੀ ਇੱਕ ਰਸੀਦ ਈਮੇਲ ਤੁਹਾਡੇ ਪੰਜੀਕ੍ਰਿਤ ਈਮੇਲ ਪਤੇ 'ਤੇ ਭੇਜੀ ਜਾਵੇਗੀ। ਤੁਸੀਂ ਆਈਐੱਮਸਮਾਰਟ+ ਨਾਲ ਜਾਂ ਆਪਣੇ ਪੰਜੀਕ੍ਰਿਤ ਈਮੇਲ ਪਤੇ ਦੁਆਰਾ ਸਿਸਟਮ ਵਿੱਚ ਲੌਗਇਨ ਕਰ ਸਕਦੇ ਹੋ। ਤੁਹਾਨੂੰ ਆਪਣੇ ਪਹਿਲੇ ਲੌਗਇਨ 'ਤੇ ਤੁਰੰਤ ਪਾਸਵਰਡ ਬਦਲਣਾ ਚਾਹੀਦਾ ਹੈ।
2. ਕੀ ਖਾਸ ਪਾਸਵਰਡ ਤਰੀਕੇ ਦੇ ਲਈ ਕੋਈ ਲੋੜ ਹੈ?
ਪਾਸਵਰਡ ਵਿੱਚ 8 ਤੋਂ 16 ਅੱਖਰ ਹੋਣੇ ਚਾਹੀਦੇ ਹਨ, ਜਿਸ ਵਿੱਚ ਵੱਡੇ ਅੱਖਰ(ਆਂ), ਛੋਟੇ ਅੱਖਰਾਂ(ਆਂ), ਅੰਕ(ਆਂ) ਅਤੇ ਵਿਸ਼ੇਸ਼ ਅੱਖਰ(ਆਂ) ਸ਼ਾਮਲ ਹਨ। ਨਵੇਂ ਪਾਸਵਰਡ ਦੀ ਮਿਆਦ 90 ਦਿਨਾਂ ਬਾਅਦ ਖਤਮ ਹੋ ਜਾਵੇਗੀ ਅਤੇ ਇਹ ਪਿਛਲੇ 8 ਪਾਸਵਰਡਾਂ ਦੇ ਸਮਾਨ ਨਹੀਂ ਹੋ ਸਕਦਾ।
3. ਜੇਕਰ ਮੈਂ ਆਪਣਾ ਲੌਗਇਨ ਪਾਸਵਰਡ ਭੁੱਲ ਜਾਂਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਆਪਣਾ ਲੌਗਇਨ ਪਾਸਵਰਡ ਭੁੱਲ ਜਾਂਦੇ ਹੋ, ਤਾਂ ਤੁਸੀਂ ਸਿਰਫ਼ "ਪਾਸਵਰਡ ਭੁੱਲ ਜਾਓ" 'ਤੇ ਕਲਿੱਕ ਕਰ ਸਕਦੇ ਹੋ ਅਤੇ ਔਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰ ਸਕਦੇ ਹੋ। ਮੁੜ ਨਿਰਧਾਰਿਤ ਪਾਸਵਰਡ ਤੁਹਾਡੇ ਪੰਜੀਕ੍ਰਿਤ ਈਮੇਲ ਪਤੇ 'ਤੇ ਭੇਜਿਆ ਜਾਵੇਗਾ।
4. ਜੇਕਰ ਮੈਂ ਆਪਣਾ ਲੌਗਇਨ ਈਮੇਲ ਪਤਾ ਭੁੱਲ ਜਾਂਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਆਪਣਾ ਲੌਗਇਨ ਈਮੇਲ ਪਤਾ ਭੁੱਲ ਜਾਂਦੇ ਹੋ, ਤਾਂ ਤੁਸੀਂ ਪੁੱਛਗਿੱਛ ਲਈ email@csd.gov.hk 'ਤੇ ਇੱਕ ਈਮੇਲ ਭੇਜ ਸਕਦੇ ਹੋ।
5. ਜੇਕਰ ਮੈਂ ਆਪਣਾ ਈਮੇਲ ਪਤਾ ਬਦਲਣਾ ਚਾਹੁੰਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਆਪਣਾ ਈਮੇਲ ਪਤਾ ਬਦਲਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪਹਿਲਾਂ "ਖਾਤਾ ਮਿਟਾਉਣ" ਪ੍ਰਕਾਰਜ ਦੀ ਵਰਤੋਂ ਕਰਕੇ ਆਪਣੇ ਮੌਜੂਦਾ ਖਾਤੇ ਨੂੰ ਮਿਟਾਓ। ਫਿਰ ਤੁਸੀਂ ਆਪਣੇ ਨਵੇਂ ਈਮੇਲ ਪਤੇ ਨਾਲ ਇੱਕ ਨਵਾਂ ਖਾਤਾ ਰਜਿਸਟਰ ਕਰ ਸਕਦੇ ਹੋ। ਕਿਸੇ ਵੀ ਸਹਾਇਤਾ ਲਈ, ਕਿਰਪਾ ਕਰਕੇ ਸਾਡੇ ਮੌਜੂਦਾ ਫੇਰੀ ਕਮਰੇ ਦੇ ਕਰਮਚਾਰੀਆਂ ਨਾਲ ਸੰਪਰਕ ਕਰੋ।
6. ਮੈਂ ਮੁਲਾਕਾਤ ਦੀ ਬੁਕਿੰਗ ਕਦੋਂ ਕਰ ਸਕਦਾ/ਸਕਦੀ ਹਾਂ?
ਸਿਸਟਮ 24 ਘੰਟੇ ਕੰਮ ਕਰਦਾ ਹੈ। ਕੋਟੇ ਦੀ ਉਪਲਬਧਤਾ ਦੇ ਅਧੀਨ, ਤੁਸੀਂ ਅਗਲੇ 7 ਦਿਨਾਂ ਲਈ ਸਮਾਜਿਕ ਮੁਲਾਕਾਤਾਂ ਲਈ ਅਗਾਊਂ ਬੁਕਿੰਗ ਕਰ ਸਕਦੇ ਹੋ (ਹਰੇਕ ਸੁਧਾਰਾਤਮਕ ਘਰ ਦੇ ਸਮਾਜਿਕ ਦੌਰੇ ਲਈ ਫੇਰੀ ਘੰਟਿਆਂ ਦੇ ਅਧੀਨ। ਵੇਰਵਿਆਂ ਲਈ, ਕਿਰਪਾ ਕਰਕੇ ਸੀਐੱਸਡੀ ਦੀ ਵੈੱਬਸਾਈਟ ਵੇਖੋ) । ਹਰ ਸਮੇਂ, ਹਰੇਕ ਉਪਭੋਗਤਾ ਲਈ ਸਿਰਫ ਦੋ ਕਿਰਿਆਸ਼ੀਲ ਬੁਕਿੰਗਾਂ ਦੀ ਇਜਾਜ਼ਤ ਹੁੰਦੀ ਹੈ, ਅਤੇ ਦੋ ਮੁਲਾਕਾਤ ਸਮੇਂ ਦੇ ਬੁਕਿੰਗ ਵਿੱਚ ਅੰਤਰ 1 ਘੰਟੇ ਤੋਂ ਘੱਟ ਨਹੀਂ ਹੋ ਸਕਦਾ ਹੈ।
7. ਮੈਂ ਕੀ ਕਰ ਸਕਦਾ ਹਾਂ ਜੇਕਰ ਮੇਰੀ ਪਸੰਦ ਦੀ ਮਿਤੀ ਲਈ ਮੁਲਾਕਾਤ ਬੁਕਿੰਗ ਕੋਟਾ ਪਹਿਲਾਂ ਹੀ ਭਰ ਗਿਆ ਹੈ?
ਜੇਕਰ ਤੁਹਾਡੀ ਪਸੰਦ ਦੀ ਮਿਤੀ ਦਾ ਕੋਟਾ ਭਰ ਗਿਆ ਹੈ, ਤਾਂ ਤੁਸੀਂ ਕਿਸੇ ਹੋਰ ਮਿਤੀ ਲਈ ਮੁਲਾਕਾਤ ਕਰ ਸਕਦੇ ਹੋ। ਅਗਲੇ 7 ਦਿਨਾਂ ਲਈ ਕੋਟਾ ਹਰ ਰੋਜ਼ ਸਵੇਰੇ 8:30 ਵਜੇ ਜਨਤਾ ਨੂੰ ਬੁਕਿੰਗ ਕਰਨ ਲਈ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਸਮਾਜਿਕ ਦੌਰੇ ਲਈ ਸਬੰਧਤ ਸੰਸਥਾ ਦੇ ਫੇਰੀ ਕਮਰੇ ਵਿੱਚ ਵਿਅਕਤੀਗਤ ਤੌਰ 'ਤੇ ਰਜਿਸਟਰ ਕਰ ਸਕਦੇ ਹੋ। ਸਾਰੀਆਂ ਸੰਸਥਾਵਾਂ ਨੇ ਆਮ ਤੌਰ 'ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਫੇਰੀ ਘੰਟੇ ਨਿਰਧਾਰਤ ਕੀਤੇ ਹਨ। ਤੁਹਾਨੂੰ ਮੁਲਾਕਾਤ ਦੇ ਸਮੇਂ ਦੇ ਅੰਤ ਤੋਂ 30 ਮਿੰਟ ਪਹਿਲਾਂ ਰਜਿਸਟਰ ਕਰਨਾ ਚਾਹੀਦਾ ਹੈ। ਕੁਝ ਅਦਾਰੇ, ਜਿਵੇਂ ਕਿ ਰਿਸੈਪਸ਼ਨ ਸੈਂਟਰ ਅਤੇ ਮੱਧ-ਘਰ, ਆਪਣੀਆਂ ਲੋੜਾਂ ਮੁਤਾਬਕ ਵੱਖਰਾ ਪ੍ਰਬੰਧ ਅਪਣਾਉਂਦੇ ਹਨ। ਪ੍ਰਬੰਧ ਦੇ ਵੇਰਵਿਆਂ ਲਈ ਕਿਰਪਾ ਕਰਕੇ ਸੀ ਐੱਸ ਡੀ ਦੀ ਵੈੱਬਸਾਈਟ ਵੇਖੋ।
8. ਜੇਕਰ ਮੈਂ ਕਿਸੇ ਮੁਲਾਕਾਤ ਨੂੰ ਰੱਦ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਕਿਸੇ ਮੁਲਾਕਾਤ ਨੂੰ ਰੱਦ ਕਰਨਾ ਚਾਹੁੰਦੇ ਹੋ, ਤਾਂ ਇਹ ਨਿਰਧਾਰਤ ਮੁਲਾਕਾਤ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।
9. ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੇਰੀ ਬੁਕਿੰਗ ਸਫਲ ਹੈ ਜਾਂ ਨਹੀਂ?
ਕਿਸੇ ਵੀ ਸਫਲ ਬੁਕਿੰਗ ਲਈ ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਭੇਜੀ ਜਾਵੇਗੀ। ਇਸ ਤੋਂ ਇਲਾਵਾ, ਤੁਸੀਂ ਆਪਣੀ ਬੁੱਕ ਕੀਤੀ ਬੁਕਿੰਗ ਦੀ ਖੋਜ ਕਰਨ ਲਈ "ਪੁੱਛੋ ਬੁੱਕ ਕੀਤੀ ਬੁਕਿੰਗ" 'ਤੇ ਕਲਿੱਕ ਕਰ ਸਕਦੇ ਹੋ।
10. ਕੀ ਸਮਾਜਿਕ ਫੇਰੀ ਸੇਵਾ ਮੋਬਾਈਲ ਡਿਵਾਈਸਾਂ 'ਤੇ ਓਪਰੇਟਿੰਗ ਸਿਸਟਮ (ਅਓਐੱਸ) ਪਲੇਟਫਾਰਮਾਂ ਦਾ ਸਮਰਥਨ ਕਰਦੀ ਹੈ?
ਸਮਾਜਿਕ ਫੇਰੀ ਈ-ਬੁਕਿੰਗ ਸੇਵਾ ਨਾ ਸਿਰਫ਼ ਡੈਸਕਟੌਪ ਕੰਪਿਊਟਰਾਂ ਅਤੇ ਟੈਬਲੇਟ ਡਿਵਾਈਸਾਂ ਵਿੱਚ ਸਿਸਟਮਾਂ ਦਾ ਸਮਰਥਨ ਕਰਦੀ ਹੈ, ਸਗੋਂ ਦੋ ਆਮ ਤੌਰ 'ਤੇ ਵਰਤੇ ਜਾਂਦੇ ਮੋਬਾਈਲ ਅਓ ਐੱਸ ਪਲੇਟਫਾਰਮਾਂ, ਆਈ ਅਓ ਐੱਸ ਅਤੇ ਐਂਡਰਾਇਡ ਅਓਐੱਸ ਦਾ ਵੀ ਸਮਰਥਨ ਕਰਦੀ ਹੈ।.
11. ਮੈਂ ਸਿਸਟਮ ਦੁਆਰਾ ਈ-ਬੁਕਿੰਗ ਕਰਨ ਦੇ ਯੋਗ ਹੋਣ ਤੋਂ ਬਿਨਾਂ ਸਿਰਫ ਫੇਰੀ ਸਥਿਤੀ ਬਾਰੇ ਹੀ ਕਿਉਂ ਪੁੱਛ ਸਕਦਾ ਹਾਂ?
ਤੁਸੀਂ ਜਿਸ ਪੀਆਈਸੀ 'ਤੇ ਜਾਣਾ ਚਾਹੁੰਦੇ ਹੋ ਉਸ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ ਹੀ ਤੁਸੀਂ ਈ-ਬੁਕਿੰਗ ਕਰ ਸਕਦੇ ਹੋ.
12. ਅਨੁਸੂਚਿਤ ਸਮਾਜਿਕ ਮੁਲਾਕਾਤਾਂ ਤੋਂ ਗੈਰਹਾਜ਼ਰੀ ਦਾ ਨਤੀਜਾ ਕੀ ਹੁੰਦਾ ਹੈ?
ਸਰੋਤਾਂ ਦੀ ਪ੍ਰਭਾਵੀ ਵਰਤੋਂ ਨੂੰ ਯਕੀਨੀ ਬਣਾਉਣ ਲਈ, ਕੋਈ ਵੀ ਵਿਅਕਤੀ ਜੋ ਅਨੁਸੂਚਿਤ ਸਮਾਜਿਕ ਮੁਲਾਕਾਤਾਂ ਤੋਂ ਦੋ ਵਾਰ ਗੈਰਹਾਜ਼ਰ ਰਿਹਾ ਹੈ, 7 ਦਿਨਾਂ ਲਈ ਈ-ਬੁਕਿੰਗ ਸੇਵਾ ਨੂੰ ਮੁਅੱਤਲ ਕਰਨ ਦੇ ਅਧੀਨ ਹੋਵੇਗਾ; ਅਤੇ ਉਸ ਤੋਂ ਬਾਅਦ ਹਰ ਗੈਰਹਾਜ਼ਰੀ ਲਈ 14 ਦਿਨਾਂ ਲਈ ਮੁਅੱਤਲੀ। ਜੇ 6 ਮਹੀਨਿਆਂ ਲਈ ਹੋਰ ਗੈਰਹਾਜ਼ਰੀ ਨਹੀਂ ਹੁੰਦੀ ਹੈ ਤਾਂ ਇਕੱਤਰ ਕੀਤੇ ਗੈਰਹਾਜ਼ਰੀ ਰਿਕਾਰਡ ਨੂੰ ਮਿਟਾ ਦਿੱਤਾ ਜਾਵੇਗਾ।
13. ਕਿਨ੍ਹਾਂ ਹਾਲਾਤਾਂ ਵਿੱਚ ਸਮਾਜਿਕ ਦੌਰੇ ਲਈ ਮੇਰੀ ਮੁਲਾਕਾਤ ਮੁਲਤਵੀ ਜਾਂ ਰੱਦ ਕਰ ਦਿੱਤੀ ਜਾਵੇਗੀ?
ਸੰਸਥਾਗਤ ਪ੍ਰਬੰਧਨ ਮੁਲਾਕਾਤੀਆਂ ਦੁਆਰਾ ਸਮਾਜਿਕ ਮੁਲਾਕਾਤਾਂ ਦੀ ਸਹੂਲਤ ਲਈ ਯਤਨ ਕਰਦਾ ਹੈ। ਫਿਰ ਵੀ, ਅਣਪਛਾਤੇ ਹਾਲਾਤਾਂ ਦੇ ਕਾਰਨ ਇੱਕ ਫੇਰੀ ਦੇਰੀ ਜਾਂ ਰੱਦ ਹੋ ਸਕਦੀ ਹੈ। ਉਦਾਹਰਨ ਲਈ, ਡਾਕਟਰੀ ਐਮਰਜੈਂਸੀ ਦੇ ਕਾਰਨ ਸਬੰਧਤ ਪੀਆਈਸੀ ਨੂੰ ਬਾਹਰਲੇ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਾਂ ਸੰਚਾਲਨ ਕਾਰਨਾਂ ਕਰਕੇ ਪੀਆਈਸੀ ਨੂੰ ਫੇਰੀ ਕਮਰੇ ਵਿੱਚ ਨਹੀਂ ਲਿਜਾਇਆ ਜਾ ਸਕਿਆ। ਮੁਲਾਕਾਤੀਆਂ ਨੂੰ ਉਸ ਸੰਸਥਾ ਦੀ ਜਾਂਚ ਕਰਨ ਲਈ ਸਿਸਟਮ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿੱਥੇ ਪੀਆਈਸੀ ਨੂੰ ਨਜ਼ਰਬੰਦ ਕੀਤਾ ਗਿਆ ਹੈ ਅਤੇ ਕੀ ਦੌਰੇ ਤੋਂ ਪਹਿਲਾਂ ਮੁਲਾਕਾਤ ਦੀ ਇਜਾਜ਼ਤ ਹੈ? ।
14. ਜੇਕਰ ਸਿਸਟਮ 'ਤੇ ਪੀਆਈਸੀ ਦੀ ਫੇਰੀ ਦੀ ਸਥਿਤੀ ਨੂੰ "ਫੇਰੀ ਦੀ ਇਜਾਜਤ" ਵਜੋਂ ਦਰਸਾਇਆ ਗਿਆ ਹੈ, ਤਾਂ ਕੀ ਇਹ ਗਾਰੰਟੀ ਹੈ ਕਿ ਮੈਂ ਸਬੰਧਤ ਪੀਆਈਸੀ ਨੂੰ ਮਿਲ ਸਕਦਾ ਹਾਂ?
ਪੀਆਈਸੀ ਦੀ ਅਸਲ ਫੇਰੀ ਸਥਿਤੀ ਵੱਖ-ਵੱਖ ਕਾਰਨਾਂ ਕਰਕੇ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ। ਸਿਸਟਮ 'ਤੇ ਦਿਖਾਈ ਗਈ ਫੇਰੀ ਸਥਿਤੀ ਸਿਰਫ ਸੰਦਰਭ ਲਈ ਹੈ ਅਤੇ ਇਹ ਗਾਰੰਟੀ ਨਹੀਂ ਦਿੰਦੀ ਕਿ ਮੁਲਾਕਾਤ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
15. ਜੇਕਰ ਮੈਂ ਕਿਸੇ ਸਮਾਜਿਕ ਦੌਰੇ ਲਈ ਬੁਕਿੰਗ ਕੀਤੀ ਹੈ ਤਾਂ ਮੈਨੂੰ ਸੰਸਥਾ ਵਿੱਚ ਕਿੰਨੀ ਜਲਦੀ ਪਹੁੰਚਣਾ ਚਾਹੀਦਾ ਹੈ?
ਤੁਹਾਨੂੰ ਮੁਲਾਕਾਤ ਦੇ ਸਮੇਂ ਤੋਂ 30 ਮਿੰਟ ਪਹਿਲਾਂ ਫੇਰੀ ਕਮਰੇ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਪੰਜੀਕਰਨ ਲਈ ਆਪਣਾ ਪਛਾਣ ਪੱਤਰ ਜਾਂ ਹੋਰ ਪ੍ਰਮਾਣਿਕ ਪਛਾਣ ਦਸਤਾਵੇਜ਼ ਨਾਲ ਲਿਆਉਣਾ ਜਰੂਰੀ ਹੈ, ਤਾਂ ਜੋ ਲੋੜੀਂਦੇ ਪ੍ਰਬੰਧਕੀ ਪ੍ਰਬੰਧਾਂ ਅਤੇ ਪ੍ਰਵਾਨਿਤ ਹੱਥੀਂ ਦਿੱਤੀਆਂ ਵਸਤੂਆਂ ਨੂੰ ਸੰਭਾਲਣ ਲਈ ਲੋੜੀਂਦਾ ਸਮਾਂ ਮਿਲ ਸਕੇ।
ਕਿਸੇ ਵੀ ਪੁੱਛਗਿੱਛ ਲਈ, ਕਿਰਪਾ ਕਰਕੇ ਸਾਡੀ ਹੌਟਲਾਈਨ (852) 2511 3511 'ਤੇ ਕਾਲ ਕਰੋ ਜਾਂ ਈਮੇਲ email@csd.gov.hk'ਤੇ ਈ-ਮੇਲ ਕਰੋ।
ਜਦੋਂ ਕਿ ਸੀ ਐੱਸ ਡੀ ਸਾਰੇ ਅਪਰਾਧੀਆਂ ਨੂੰ ਉਹਨਾਂ ਦੀ ਰਿਹਾਈ ਤੋਂ ਬਾਅਦ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਦਾ ਸਭ ਤੋਂ ਵਧੀਆ ਸੰਭਵ ਮੌਕਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਸਮਾਜ ਵਿੱਚ ਮੁੜ ਵਸੇਬੇ ਵਾਲੇ ਅਪਰਾਧੀਆਂ ਦਾ ਸਫਲ ਪੁਨਰ-ਏਕੀਕਰਨ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਜਨਤਾ ਉਹਨਾਂ ਨੂੰ ਕਿਵੇਂ ਸਵੀਕਾਰ ਕਰਦੀ ਹੈ ਅਤੇ ਸਮਰਥਨ ਕਰਦੀ ਹੈ। ਇਸ ਸਬੰਧ ਵਿੱਚ ਕਈ ਵਿਭਾਗ - ਸਿੱਖਿਆ, ਪ੍ਰਚਾਰ ਅਤੇ ਜਨਤਕ ਸ਼ਮੂਲੀਅਤ ਰਾਹੀਂ ਮੁੜ-ਵਸੇਬੇ ਅਪਰਾਧੀਆਂ ਦੀ ਭਾਈਚਾਰਕ ਸਵੀਕ੍ਰਿਤੀ ਅਤੇ ਸਮਰਥਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਅਸੀਂ ਕੰਮ ਦੇ ਇਸ ਮਹੱਤਵਪੂਰਨ ਖੇਤਰ ਬਾਰੇ ਸਾਨੂੰ ਸਲਾਹ ਦੇਣ ਲਈ 1999 ਦੇ ਅਖੀਰ ਵਿੱਚ ਪੁਨਰਵਾਸ ਅਪਰਾਧੀਆਂ ਲਈ ਸਮਾਜਿਕ ਸਮਰਥਨ ਉੱਪਰ ਕਮੇਟੀ* ਦੀ ਸਥਾਪਨਾ ਕੀਤੀ ਸੀ।
ਖਾਸ ਤੌਰ 'ਤੇ, ਅਸੀਂ ਪੁਨਰਵਾਸ ਅਪਰਾਧੀਆਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਨ੍ਹਾਂ ਦੇ ਸਮਰਥਨ ਲਈ ਅਪੀਲ ਕਰਨ ਲਈ, ਭਾਈਚਾਰੇ ਦੀ ਮਦਦ ਕਰਨ ਲਈ, ਪ੍ਰਚਾਰ ਅਤੇ ਜਨਤਕ ਸਿੱਖਿਆ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਵੱਖ-ਵੱਖ ਜ਼ਿਲ੍ਹਾ ਅਪਰਾਧ ਨਿਰੋਧਕ ਕਮੇਟੀਆਂ ਦੇ ਨਾਲ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਗਏ ਭਾਈਚਾਰਕ ਸ਼ਮੂਲੀਅਤ ਪ੍ਰੋਜੈਕਟ, ਪੁਨਰਵਾਸ ਅਪਰਾਧੀਆਂ ਦੇ ਰੁਜ਼ਗਾਰ 'ਤੇ ਸੰਵਾਦ, ਵਿਸ਼ੇਸ਼ ਟੀਵੀ ਅਤੇ ਰੇਡੀਓ ਪ੍ਰੋਗਰਾਮ, ਲੋਕ ਹਿੱਤ ਵਿੱਚ ਟੀਵੀ ਅਤੇ ਰੇਡੀਓ ਘੋਸ਼ਣਾਵਾਂ, ਕੈਦੀਆਂ ਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਅਤੇ ਪ੍ਰੋਡਕਸ਼ਨ ਆਦਿ ਸ਼ਾਮਲ ਹਨ।
ਵਿਭਾਗ ਅਪਰਾਧੀਆਂ ਦੇ ਮੁੜ ਵਸੇਬੇ ਵਿੱਚ ਜਨਤਕ ਸ਼ਮੂਲੀਅਤ ਦਾ ਸੁਆਗਤ ਕਰਦਾ ਹੈ ਅਤੇ ਸਹੂਲਤ ਦਿੰਦਾ ਹੈ। ਕੁਝ ਸਥਾਪਿਤ ਵਿਧੀਆਂ ਇਸ ਪ੍ਰਕਾਰ ਹਨ-
ਬਾਲਗ ਅਪਰਾਧੀ ਸਵੈਇੱਛਤ ਆਧਾਰ 'ਤੇ ਕੰਮ ਕਰਨ ਤੋਂ ਬਾਅਦ ਵਿਦਿਅਕ ਅਧਿਐਨਾਂ ਅਤੇ ਸ਼ੌਕ ਦੇ ਵਿਕਾਸ ਵਿੱਚ ਹਿੱਸਾ ਲੈ ਸਕਦੇ ਹਨ। ਅਜਿਹੀਆਂ ਟਿਊਟੋਰਿਅਲ ਕਲਾਸਾਂ ਅਤੇ ਦਿਲਚਸਪੀ ਗਰੁੱਪ ਹੁਣ ਵੱਡੇ ਪੱਧਰ 'ਤੇ ਸੀਐੱਸਡੀ ਮੁੜਵਸੇਬਾ ਸੇਵਾ ਗਰੁੱਪ ਦੇ ਸੇਵਕਾਂ ਦੁਆਰਾ ਚਲਾਏ ਜਾਂਦੇ ਹਨ ਜੋ ਜਨਵਰੀ 2004 ਵਿੱਚ ਸਥਾਪਿਤ ਕੀਤਾ ਗਿਆ ਸੀ। ਸੇਵਾ ਗਰੁੱਪ ਜਨਤਾ ਦੇ ਮੈਂਬਰਾਂ ਨੂੰ ਅਪਰਾਧੀਆਂ ਦੇ ਮੁੜ ਵਸੇਬੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਜਿਹੜੇ ਲੋਕ ਇਸ ਸੇਵਾ ਗਰੁੱਪ ਵਿੱਚ ਸ਼ਾਮਲ ਹੋਣ ਦੇ ਇੱਛੁਕ ਹਨ, ਉਹ ਵਧੇਰੇ ਵੇਰਵਿਆਂ ਲਈ ਸੀ ਐੱਸ ਡੀ ਮੁੜਵਸੇਬਾ ਸੇਵਾ ਗਰੁੱਪ (ਟੈਲੀਫੋਨ ਨੰ: 2505 1492) ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਵਿਭਾਗ ਪੁਨਰਵਾਸ ਅਪਰਾਧੀਆਂ ਲਈ ਬਰਾਬਰ ਰੁਜ਼ਗਾਰ ਦੇ ਮੌਕਿਆਂ ਦੀ ਵਕਾਲਤ ਕਰਦਾ ਹੈ ਅਤੇ ਮੁੜ-ਵਸੇਬੇ ਦੇ ਅਪਰਾਧੀਆਂ ਨੂੰ ਰੁਜ਼ਗਾਰ ਦੇਣ ਦੇ ਚਾਹਵਾਨ ਮਾਲਕਾਂ ਨੂੰ ਨਿਗਰਾਨ ਦਾ ਹਵਾਲਾ ਦਿੰਦਾ ਹੈ। ਦਿਲਚਸਪੀ ਰੱਖਣ ਵਾਲੇ ਰੁਜ਼ਗਾਰਦਾਤਾਵਾਂ ਦਾ ਮੁੜ ਵਸੇਬਾ ਹੌਟਲਾਈਨ (ਟੈਲੀਫੋਨ ਨੰ. 2582 5555) 'ਤੇ ਕਾਲ ਕਰਨ ਲਈ ਸਵਾਗਤ ਹੈ। ਜਿੱਥੇ ਉਚਿਤ ਹੋਵੇ, ਸੀ ਐੱਸ ਡੀ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਮੁੜ ਵਸੇਬੇ ਵਾਲੇ ਅਪਰਾਧੀਆਂ ਨੂੰ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੀ ਸਹੂਲਤ ਵੀ ਦੇਵੇਗਾ।
ਪੀਡਬਲਯੂਐੱਫ ਇੱਕ ਦਾਨ ਯੋਗ ਫੰਡ ਹੈ ਜੋ ਜੇਲ੍ਹ ਕਾਨੂੰਨ (ਕੈਪ.234) ਦੀ ਧਾਰਾ 21ਏ ਅਧੀਨ ਕੈਦੀਆਂ/ਕੈਦੀਆਂ ਅਤੇ ਮੁੜ ਵਸੇਬੇ ਵਾਲੇ ਅਪਰਾਧੀਆਂ ਦੇ ਲਾਭ ਲਈ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ, ਪੀ.ਈ.ਟੀ.ਐਫ., ਕੈਦੀਆਂ ਦੀ ਸਿੱਖਿਆ ਟਰੱਸਟ ਫੰਡ ਆਰਡੀਨੈਂਸ (ਕੈਪ. 467) ਦੇ ਤਹਿਤ ਵਿਅਕਤੀਗਤ ਕੈਦੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਕੈਦੀਆਂ ਲਈ ਵਿਦਿਅਕ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ਾਂ ਲਈ ਸਥਾਪਿਤ ਕੀਤੀ ਗਈ ਹੈ। ਇਹਨਾਂ ਫੰਡਾਂ ਵਿੱਚ ਦਾਨ ਦੇ ਕੇ, ਸੰਸਥਾਵਾਂ ਜਾਂ ਜਨਤਾ ਦੇ ਮੈਂਬਰ ਵੀ ਮੁੜ ਵਸੇਬੇ ਵਾਲੇ ਅਪਰਾਧੀਆਂ ਦੇ ਸਫਲ ਪੁਨਰ-ਏਕੀਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਉਣਗੇ।
ਵਰਤਮਾਨ ਵਿੱਚ, 100 ਤੋਂ ਵੱਧ ਧਾਰਮਿਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਸਾਡੇ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਕੈਦੀਆਂ ਨੂੰ ਭਾਈਚਾਰੇ ਵਿੱਚ ਮੁੜ ਤੋਂ ਏਕੀਕ੍ਰਿਤ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਹ ਸੰਸਥਾਵਾਂ, ਸਮਾਜਿਕ ਵਰਕਰਾਂ, ਸਾਥੀ ਸਲਾਹਕਾਰਾਂ ਅਤੇ ਸੇਵਕਾਂ ਦੀ ਬਿਰਤੀ ਦੁਆਰਾ, ਸਾਡੀ ਹਿਰਾਸਤ ਅਧੀਨ ਵਿਅਕਤੀਆਂ ਅਤੇ ਮੁੜ ਵਸੇਬੇ ਵਾਲੇ ਅਪਰਾਧੀਆਂ ਲਈ ਸਲਾਹ, ਰੁਜ਼ਗਾਰ ਅਤੇ ਰਿਹਾਇਸ਼ ਸਹਾਇਤਾ, ਅਤੇ ਮਨੋਰੰਜਨ ਅਤੇ ਧਾਰਮਿਕ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਸਦੇ ਸਿਖਰ 'ਤੇ, ਵਿਭਾਗ ਨੇ ਫਰਵਰੀ 2004 ਤੋਂ ਨਿਰੰਤਰ ਦੇਖਭਾਲ ਪ੍ਰੋਜੈਕਟ ਨੂੰ ਲਾਗੂ ਕੀਤਾ ਹੈ, ਜੋ ਸੱਤ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਨੂੰ ਨਿਗਰਾਨੀ ਕਰਨ ਲਈ ਸ਼ਾਮਲ ਕਰਦਾ ਹੈ, ਜੋ ਕਿ ਕਾਨੂੰਨੀ ਨਿਗਰਾਨੀ ਨੂੰ ਪੂਰਾ ਕਰਨ ਤੋਂ ਬਾਅਦ, ਅਜੇ ਵੀ ਲੋੜੀਂਦਾ ਪਾਇਆ ਗਿਆ ਹੈ ਅਤੇ ਕਰਨ ਲਈ ਤਿਆਰ ਹਨ। ਸਲਾਹ ਸੇਵਾਵਾਂ ਪ੍ਰਾਪਤ ਕਰੋ।
ਗੈਰ-ਨਸਲੀ ਚੀਨੀ (ਐੱਨ ਈ ਸੀ) ਨੌਜਵਾਨਾਂ ਨੂੰ ਵਧੇਰੇ ਯੋਜਨਾਬੱਧ ਤਰੀਕੇ ਨਾਲ ਸਰਵਪੱਖੀ ਵਿਕਾਸ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਦੇ ਨਾਲ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਐੱਨ ਈ ਸੀ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਗਸਤ 2019 ਵਿੱਚ ਨਸਲੀ ਘੱਟ-ਗਿਣਤੀ ਸੰਬੰਧ ਟੀਮ ਦੀ ਸਥਾਪਨਾ ਕੀਤੀ ਗਈ ਸੀ। ਆਪਣੀ ਸਥਾਪਨਾ ਤੋਂ ਲੈ ਕੇ, ਟੀਮ ਐੱਨ ਈ ਸੀ ਨੌਜਵਾਨਾਂ ਲਈ ਤਿਆਰ ਕੀਤੀਆਂ ਗਤੀਵਿਧੀਆਂ ਜਿਵੇਂ ਕਿ ਐੱਨ ਈ ਸੀ ਨੌਜਵਾਨਾਂ ਲਈ ਭਰਤੀ ਗੱਲਬਾਤ ਅਤੇ ਬੂਥਾਂ ਨੂੰ ਆਯੋਜਿਤ ਕਰਨ ਲਈ ਐੱਨ ਈ ਸੀ ਸਹਿਯੋਗੀ ਕੇਂਦਰਾਂ ਅਤੇ ਸਕੂਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਟੀਮ ਪ੍ਰੋਜੈਕਟ ਨੋਵਾ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਦੇ ਤਹਿਤ ਐੱਨਈਸੀ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਕਈ ਗਤੀਵਿਧੀਆਂ, ਜਿਵੇਂ ਕਿ ਜੀਵਨ ਯੋਜਨਾਬੰਦੀ ਵਰਕਸ਼ਾਪਾਂ, ਹਾਂਗਕਾਂਗ ਸੁਧਾਰ ਸੇਵਾਵਾਂ ਅਕੈਡਮੀ ਦਾ ਦੌਰਾ, ਸਰੀਰਕ ਤੰਦਰੁਸਤੀ ਸਿਖਲਾਈ ਜਮਾਤਾਂ ਅਤੇ ਸਾਖਿਤਾਕਾਰ ਹੁਨਰ ਕਾਰਜਸ਼ਾਲਾ ਆਦਿ ਸ਼ਾਮਲ ਹਨ। ਹਨ ਇਹਨਾਂ ਨੂੰ ਸਕਾਰਾਤਮਕ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਅਤੇ ਆਪਣੇ ਜੀਵਨ ਮਾਰਗਾਂ ਦੀ ਯੋਜਨਾ ਬਣਾਉਣ ਵਿੱਚ ਐੱਨਈਸੀ ਨੌਜਵਾਨਾਂ ਨੂੰ ਮਦਦ ਕਰਨ ਵਾਸਤੇ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਐੱਨਈਸੀ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਵਿੱਚ ਮੁਸ਼ਕਲਾਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਆਹਮੋ-ਸਾਹਮਣੇ ਗੱਲ ਬਾਤ ਕੀਤੀ ਜਾਂਦੀ ਹੈ, ਤਾਂ ਜੋ ਸੀਐੱਸਡੀ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੀ ਪ੍ਰੇਰਣਾ ਨੂੰ ਵਧਾਇਆ ਜਾ ਸਕੇ, ਜੋ ਉਹਨਾਂ ਨੂੰ ਸਮਾਜ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਉਂਦਾ ਹੈ.
ਪ੍ਰੋਜੈਕਟ ਨੋਵਾ ਨਾਲ ਸਬੰਧਤ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ*.
1 ਅਪ੍ਰੈਲ 2011 ਤੋਂ, ਸਰਕਾਰ ਨੇ ਸਰਕਾਰੀ ਇਮਾਰਤਾਂ, ਸਹੂਲਤਾਂ ਅਤੇ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਇੱਕ ਪਹੁੰਚ ਸੰਚਾਲਕ ਅਤੇ ਪਹੁੰਚ ਮੁਲਾਜ਼ਮ ਯੋਜਨਾ ਦੀ ਸਥਾਪਨਾ ਕੀਤੀ ਹੈ।
ਪਤਾ | : | Correctional Services Department Headquarters 23rd, 24th and 27th Floors, Wanchai Tower, 12 Harbour Road, Wan Chai, Hong Kong * ਤੁਹਾਡੀਆਂ ਡਾਕਾਂ ਦੀ ਸਹੀ ਸਪੁਰਦਗੀ ਲਈ, ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀਆਂ ਡਾਕਾਂ ਉੱਪਰ ਕਾਫ਼ੀ ਡਾਕ ਟਿਕਟਾਂ ਲੱਗੀਆਂ ਹਨ। |
---|---|---|
ਟੈਲੀਫੋਨ | : | (852) 2511 3511 |
ਫੈਕਸ | : | (852) 2802 0184 |
ਈਮੇਲ | : | email@csd.gov.hk(ਆਮ ਪੁੱਛ-ਗਿੱਛ) |
comroffice@csd.gov.hk(ਆਯੁਕਤ ਦਫਤਰ) | ||
ਵੈਬਸਾਈਟ | : | https://www.csd.gov.hk |
*ਵਿਸ਼ਾ ਵਸਤੂ ਸਿਰਫ਼ ਅੰਗ੍ਰੇਜ਼ੀ, ਰਵਾਇਤੀ ਚੀਨੀ (ਭਾਸ਼ਾ) ਅਤੇ ਸਰਲ ਚੀਨੀ (ਭਾਸ਼ਾ) ਵਿੱਚ ਹੀ ਉਪਲੱਬਧ ਹਨ